ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-4 ਦਾ ਗ੍ਰੈਂਡ ਫਿਨਾਲੇ ਵੇਖੋ ਪੀਟੀਸੀ ਪੰਜਾਬੀ 'ਤੇ

By  Shaminder April 13th 2019 01:08 PM -- Updated: April 15th 2019 11:18 AM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ ਦਾ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ ਅਤੇ ਇਹ ਸੀਜ਼ਨ ਆਪਣੇ ਆਖਿਰੀ ਪੜ੍ਹਾਅ 'ਤੇ ਪਹੁੰਚ ਚੁੱਕਿਆ ਹੈ । ਇਸ ਸੀਜ਼ਨ 'ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਚੋਂ ਪੰਜ ਪ੍ਰਤੀਭਾਗੀ ਫਾਈਨਲ 'ਚ ਪਹੁੰਚ ਚੁੱਕੇ ਨੇ ਅਤੇ ਇਨ੍ਹਾਂ ਪੰਜਾਂ ਵਿੱਚੋਂ ਕੌਣ ਜੱਜ ਅੰਮ੍ਰਿਤਾ ਰਾਏਚੰਦ ਦੀਆਂ ਉਮੀਦਾਂ 'ਤੇ ਖਰਾ ਉੱਤਰਦਾ ਹੈ ਇਹ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ 'ਤੇ,ਉੱਨੀ ਅਪ੍ਰੈਲ,ਦਿਨ ਸ਼ੁੱਕਰਵਾਰ,ਸ਼ਾਮ ਨੂੰ ਅੱਠ ਵੱਜ ਕੇ ਪੰਤਾਲੀ ਮਿੰਟ 'ਤੇ ।

ਹੋਰ ਵੇਖੋ:Search ਪੰਜਾਬ ਦੇ ਸੁਪਰ ਸ਼ੈੱਫ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 ‘ਚ ਮਨਜੀਤ ਕੌਰ ਵਿਖਾਉਣਗੇ ਆਪਣੇ ਲਜ਼ੀਜ਼ ਪਕਵਾਨਾਂ ਦਾ ਕਮਾਲ

punjab de superchef-4 punjab de superchef-4

ਜਿਸ ਦਿਨ ਇਨ੍ਹਾਂ ਪੰਜਾਂ ਵਿੱਚੋਂ ਕਿਸੇ ਇੱਕ ਨੂੰ ਮਿਲੇਗਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ ਹੋਣ ਦਾ ਖ਼ਿਤਾਬ । ਪੀਟੀਸੀ ਪੰਜਾਬੀ ਵੱਲੋਂ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ । ਜਿਸ 'ਚ ਪੰਜਾਬ ਦੇ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾਂਦਾ ਹੈ ।

ਹੋਰ ਵੇਖੋ:ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-4 ‘ਚ ਵੇਖੋ ਇਸ ਵਾਰ ਕੋਟਕਪੁਰਾ ਦੀ ਪਲਵਿਕਾ ਦੀਆਂ ਬਣਾਈਆਂ ਡਿਸ਼

https://www.facebook.com/ptcpunjabi/videos/424151908133438/

ਪੀਟੀਸੀ ਪੰਜਾਬੀ ਲੋਕਾਂ ਲਈ ਅਜਿਹਾ ਮੰਚ ਬਣ ਰਿਹਾ ਹੈ,ਜਿੱਥੇ ਲੋਕਾਂ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਉਂਦੀ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ 'ਚ ਚੁਣੇ ਗਏ ਪ੍ਰਤਿਭਾਗੀਆਂ ਚੋਂ ਕਿਸ ਨੂੰ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ ਦਾ ਜੇਤੂ ਹੋਣ ਦਾ ਮਾਣ ਹਾਸਲ ਹੁੰਦਾ ਹੈ ।

 

Related Post