ਪੀਟੀਸੀ ਸ਼ੋਅਕੇਸ 'ਚ ਇਤਿਹਾਸ ਦੇ ਪੰਨੇ ਫਰੋਲਦੀ ਫ਼ਿਲਮ 'ਤਾਨਾ ਜੀ ਦ ਅਨਸੰਗ ਵਾਰਿਅਰ' ਦੇ ਨਾਲ ਜੁੜੇ ਰਾਜ਼ ਖੋਲਣਗੇ ਅਜੇ ਦੇਵਗਨ

By  Shaminder January 16th 2020 04:03 PM

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਦੇ ਐਪੀਸੋਡ 'ਚ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਪੰਜਾਬ ਦੇ ਪੁੱਤਰ ਅਜੇ ਦੇਵਗਨ ਦੇ ਨਾਲ । ਜੋ ਇਸ ਸ਼ੋਅ ਆਪਣੀ ਫ਼ਿਲਮ ਤਾਨਾ ਜੀ ਦ ਅਨਸੰਗ ਵਾਰਿਅਰ ਬਾਰੇ ਖ਼ਾਸ ਗੱਲਬਾਤ ਕਰਨਗੇ ।ਇਸ ਸ਼ੋਅ 'ਚ ਜਿੱਥੇ ਆਪਣੀਆਂ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਨਗੇ,ਉੱਥੇ ਹੀ ਫ਼ਿਲਮ ਬਾਰੇ ਵੀ ਦੱਸਣਗੇ ।ਦੱਸ ਦਈਏ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਸੂਰਬੀਰ ਯੋਧਿਆਂ ਦੀਆਂ ਕਹਾਣੀਆਂ ਪ੍ਰਭਾਵਿਤ ਕਰਦੀਆਂ ਸਨ ਕਿਉਂਕਿ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਦੇ ਨੇੜੇ ਸਰਹੱਦੀ ਇਲਾਕੇ 'ਚ ਰਹਿੰਦਾ ਸੀ ।

https://www.facebook.com/ptcpunjabi/videos/642715919600886/

ਇਸ ਸ਼ੋਅ ਆਪਣੀ ਫ਼ਿਲਮ ਬਾਰੇ ਵੀ ਗੱਲਬਾਤ ਕਰਨਗੇ ।ਇੱਕ ਇੰਟਰਵਿਊ ਦੌਰਾਨ ਇਸ ਫ਼ਿਲਮ ਦੇ ਨਿਰਦੇਸ਼ਕ ਓਮਰ ਰਾਊਤ ਤੋਂ ਇਲਾਵਾ ਫ਼ਿਲਮ ਦੇ ਵਿਜ਼ੂਅਲ ਇਫੈਕਟਸ ਅਤੇ ਐਕਸ਼ਨ ਨਿਰਦੇਸ਼ਕ ਨੇ ਸ਼ੂਟਿੰਗ ਦੇ ਸਮੇਂ ਦੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ ਹਨ ।

ਉਨ੍ਹਾਂ ਨੇ ਦੱਸਿਆ ਕਿ 2016 'ਚ ਇਸ ਫ਼ਿਲਮ ਦੀ ਕਹਾਣੀ ਲੈ ਕੇ ਅਜੇ ਦੇਵਗਨ ਮੇਰੇ ਕੋਲ ਆਏ ਸਨ ਅਤੇ ਮੈਂ ਉਸੇ ਵੇਲੇ ਫ਼ੈਸਲਾ ਕਰ ਲਿਆ ਸੀ ਕਿ ਮੈਂ ਇਹ ਫ਼ਿਲਮ ਜ਼ਰੂਰ ਕਰਾਂਗਾ । ਜਿਸ ਤੋਂ ਬਾਅਦ ਇਹ ਫ਼ਿਲਮ ਬਣਾਈ ਗਈ ਇਸੇ ਤਰ੍ਹਾਂ ਦੀਆਂ ਕੁਝ ਗੱਲਾਂ ਕਰਨਗੇ ਅਜੇ ਦੇਵਗਨ ਇਸ ਸ਼ੋਅ 'ਚ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ 16 ਜਨਵਰੀ,ਦਿਨ ਵੀਰਵਾਰ,ਰਾਤ 8:30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ।ਤਾਨਾਜੀ  ਅਣਗੌਲੇ ਜਰਨੈਲ' ਨਾ ਸਿਰਫ ਮਨੋਰੰਜਨ ਭਰਪੂਰ ਹੈ, ਸਗੋਂ ਸਿੱਖਿਆਦਾਇਕ ਵੀ ਹੈ। ਇਹ ਫਿਲਮ 17ਵੀਂ ਸਦੀ ਦੇ ਮਰਾਠਾ ਸਾਮਰਾਜ ਦੁਆਲੇ ਘੁੰਮਦੀ ਹੈ। ਓਮ ਰਾਉਤ ਦੀ ਨਿਰਦੇਸ਼ਨਾਂ ਹੇਠ ਤਿਆਰ ਫਿਲਮ ਵਿੱਚ 17ਵੀਂ ਸਦੀ ਦਾ ਸੈੱਟ ਦਿਖਾਇਆ ਗਿਆ ਹੈ ਤੇ ਇਹ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਇੱਕ ਅਣਗੌਲੇ ਜਰਨੈਲ ਤਾਨਾਜੀ ਮਾਲੂਸਾਰੇ ਦੇ ਜੀਵਨ ਉੱਤੇ ਆਧਾਰਤ ਹੈ।ਇਸ ਫ਼ਿਲਮ ਦੀ ਕਹਾਣੀ ਵੀ ਬਹੁਤ ਹੀ ਰੋਚਕ ਹੈ ।

Related Post