ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦੇ ਇਸ ਐਪੀਸੋਡ ‘ਚ ਨੈਂਸੀ ਤਨੇਜਾ ਬਨਾਉਣਗੇ ਖ਼ਾਸ ਰੈਸਿਪੀ

By  Shaminder April 23rd 2020 02:45 PM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ‘ਚ ਇਸ ਵਾਰ ਦੇ ਐਪੀਸੋਡ ‘ਚ ਅਸੀਂ ਤੁਹਾਨੁੰ ਮਿਲਵਾਉਣ ਜਾ ਰਹੇ ਹਾਂ ਸਾਡੀ ਪ੍ਰਤੀਭਾਗੀ ਨੈਂਸੀ ਤਨੇਜਾ ਦੇ ਨਾਲ । ਜੋ ਆਪਣੀ ਖ਼ਾਸ ਰੈਸਿਪੀ ਦੇ ਨਾਲ ਰੁਬਰੂ ਹੋਣਗੇ । ਇਸ ਸ਼ੋਅ ਦਾ ਪ੍ਰਸਾਰਣ 24 ਅਪ੍ਰੈਲ, ਦਿਨ ਸ਼ੁੱਕਰਵਾਰ ਰਾਤ ਨੂੰ 9 ਵਜੇ ਕੀਤਾ ਜਾਵੇਗਾ । ਤੁਸੀਂ ਵੀ ਕੁਝ ਨਵਾਂ ਬਨਾਉਣਾ ਚਾਹੁੰਦੇ ਹੋ ਅਤੇ ਆਪਣੇ ਲਾਕਡਾਊਨ ਦੌਰਾਨ ਆਪਣੇ ਸਮੇਂ ਨੁੰ ਖਾਣੇ ਦੇ ਨਾਲ ਹੋਰ ਵੀ ਲਜ਼ੀਜ਼ ਬਨਾਉਣਾ ਚਾਹੁੰਦੇ ਹੋ ਤਾਂ ਇਸ ਸ਼ੋਅ ਨੂੰ ਵੇਖਣਾ ਨਾਂ ਭੁੱਲਣਾ  ।

pdss (2) pdss (2)

ਇਸ ਸ਼ੋਅ ਦੇ ਜ਼ਰੀਏ ਪ੍ਰਤੀਭਾਗੀ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਹਨ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਇਸ ਸ਼ੋਅ ਦੇ ਜ਼ਰੀਏ ਪ੍ਰਤੀਭਾਗੀ ਆਪਣੇ ਅੰਦਰ ਖਾਣਾ ਬਨਾਉਣ ਦੀ ਛਿਪੀ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਲਿਆ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸੀਜ਼ਨ ਯਾਨੀ ਕਿ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 ‘ਚ ਖਾਣਿਆਂ ਦੇ ਇਸ ਸੁਆਦਲੇ ਸਫ਼ਰ ‘ਚ ਜੱਜ ਅੰਮ੍ਰਿਤਾ ਰਾਏਚੰਦ ਸਾਡੇ ਨਾਲ ਸਨ ਅਤੇ ਇਸ ਵਾਰ ਦੇ ਸੀਜ਼ਨ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ਹਨ ਜੋ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖ ਰਹੇ ਹਨ । ਤੁਸੀਂ ਵੀ ਇਸ ਸਫ਼ਰ ‘ਤੇ ਜਾਣਾ ਚਾਹੁੰਦੇ ਹੋ ਸਾਡੇ ਨਾਲ ਤਾਂ ਵੇਖਣਾ ਨਾਂ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਇਹ ਐਪੀਸੋਡ ।

Related Post