ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਵੇਖੋ, ਦਸਤਾਰ ਲਈ ਕਿਸ ਨੇ ਕੀਤਾ ਸੰਘਰਸ਼ ਅਤੇ ਕੌਣ ਕਰ ਰਿਹਾ ਹੈ ਸ੍ਰੀ ਹਰਿਮੰਦਰ ਸਾਹਿਬ ‘ਚ ਸੋਨੇ ਦੀ ਸੇਵਾ, ਹੋਵੇਗਾ ਹੋਰ ਵੀ ਬਹੁਤ ਕੁਝ ਖ਼ਾਸ

By  Shaminder March 21st 2020 02:07 PM -- Updated: March 21st 2020 02:09 PM

ਪੰਜਾਬੀਸ ਦਿਸ ਵੀਕ ‘ਚ ਹਰ ਹਫ਼ਤੇ ਤੁਹਾਨੂੰ ਕੁਝ ਨਵੀਂ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ । ਇਸ ਵਾਰ ਦਾ ਐਪੀਸੋਡ ਵੀ ਬੇਹੱਦ ਖ਼ਾਸ ਹੋਣ ਵਾਲਾ ਹੈ, ਕਿਉਂਕਿ ਇਸ ਵਾਰ ਅਸੀਂ ਅਜਿਹੀ ਸ਼ਖਸੀਅਤ ਬਾਰੇ ਦੱਸਾਂਗੇ ਜਿਸ ਨੇ ਦਸਤਾਰ ਲਈ ਬਹੁਤ ਹੀ ਲੰਮਾ ਸੰਘਰਸ਼ ਕੀਤਾ ਹੈ ਅਤੇ ਉਹ ਸ਼ਖਸੀਅਤ ਹਨ ਅਮਰ ਸਿੰਘ । ਇਸ ਦੇ ਨਾਲ ਹੀ ਇੱਕ ਅਜਿਹੇ ਜੱਥੇ ਬਾਰੇ ਵੀ ਤੁਹਾਨੂੰ ਜਾਣੂੰ ਕਰਵਾਇਆ ਜਾਵੇਗਾ ।

ਹੋਰ ਵੇਖੋ:ਪੰਜਾਬੀਸ ਦਿਸ ਵੀਕ ‘ਚ ਜਾਣੋ ਇੱਕ ਮਹਿਲਾ ਸਰਪੰਚ ਨੇ ਕਿਵੇਂ ਚਮਕਾਇਆ ਪੂਰੀ ਦੁਨੀਆ ‘ਚ ਨਾਮ

https://www.instagram.com/p/B989FS0F7vf/

ਜੋ 1999 ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸੋਨੇ ਦੀ ਸਫਾਈ ਦੀ ਸੇਵਾ ਕਰ ਰਿਹਾ ਹੈ ਜੀ ਹਾਂ ਇਹ ਜੱਥਾ ਖ਼ਾਸ ਤਰੀਕੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਤੇ ਚੜ੍ਹੇ ਸੋਨੇ ਦੀ ਸਫ਼ਾਈ ਦਾ ਕੰਮ ਕਰਦਾ ਆ ਰਿਹਾ ਹੈ । ਇਸ ਤੋਂ ਇਲਾਵਾ ਜੱਸੀ ਗਿੱਲ ਦੇ ਸੰਗੀਤਕ ਸਫ਼ਰ ਅਤੇ ਸੰਘਰਸ਼ ਬਾਰੇ ਵੀ ਦੱਸਿਆ ਜਾਵੇਗਾ ।ਇਹ ਜੱਥਾ ਖ਼ਾਸ ਤੌਰ ‘ਤੇ ਇੰਗਲੈਂਡ ਤੋਂ ਸੋਨੇ ਦੀ ਸਫ਼ਾਈ ਦੀ ਸੇਵਾ ਲਈ ਆਉਂਦਾ ਹੈ । ਸੋ ਤੁਸੀਂ ਵੀ ਇਸ ਐਪੀਸੋਡ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ, 22 ਮਾਰਚ, ਦਿਨ ਐਤਵਾਰ ਸਵੇਰੇ 11:30 ਵਜੁੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।

 

Related Post