ਅੱਜ ਪੀਟੀਸੀ ਸ਼ੋਅਕੇਸ ਨੂੰ ਚਾਰ ਚੰਨ ਲਗਾਉਣਗੇ ਸ਼ਾਇਰੀ ਦੀ ਮਲਿਕਾ ਸਤਿੰਦਰ ਸੱਤੀ

By  Lajwinder kaur July 30th 2019 11:07 AM

ਪੀਟੀਸੀ ਪੰਜਾਬੀ ਦਾ ਹਰਮਨਾ ਪਿਆਰ ਸ਼ੋਅ ਪੀਟੀਸੀ ਸ਼ੋਅਕੇਸ ਜਿਸ ‘ਚ ਹਰ ਵਾਰੀ ਪੰਜਾਬੀ ਮਿਊਜ਼ਿਕ ਜਗਤ ਅਤੇ ਫ਼ਿਲਮੀ ਜਗਤ ਦੀਆਂ ਹਸਤੀਆਂ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ। ਇਸ ਵਾਰ ਮਨੋਰੰਜਨ ਜਗਤ ਦੀ ਨਾਮੀ ਹਸਤੀ ਜਿੰਨ੍ਹਾ ਨੇ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਸਭ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਜੀ ਹਾਂ ਉਹ ਜਦੋਂ ਸਟੇਜ ਉੱਤੇ ਆਪਣੀ ਸ਼ਾਇਰੀ ਨੂੰ ਬਿਖੇਰਦੇ ਨੇ ਤਾਂ ਚਾਰੇ ਪਾਸੇ ਤਾੜੀਆਂ ਦੀਆਂ ਆਵਾਜ਼ਾਂ ਗੂੰਝਣ ਲੱਗ ਜਾਂਦੀਆਂ ਨੇ।

ਹੋਰ ਵੇਖੋ:ਅੱਖਾਂ ਨੂੰ ਨਮ ਕਰ ਰਿਹਾ ਹੈ ਆਰ ਨੇਤ ਵੱਲੋਂ ਗਾਇਆ ‘ਫ਼ਤਿਹਵੀਰ’ ਦੀ ਮਾਂ ਦਾ ਦਰਦ, ਦੇਖੋ ਵੀਡੀਓ

ਇਸ ਵਾਰ ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਸ਼ੋਅਕੇਸ ‘ਚ ਆਪਣੀ ਦਿਲ ਦੀਆਂ ਗੱਲਾਂ ਕਰਦੇ ਹੋਏ ਨਜ਼ਰ ਆਉਣਗੇ। ਸੋ ਸਤਿੰਦਰ ਸੱਤੀ ਦੀਆਂ ਨਾਲ ਜੁੜੀਆਂ ਦਿਲਚਸਪ ਗੱਲਾਂ ਜਾਣਨ ਦੇ ਲਈ ਦੇਖੋ ਸਿਰਫ਼ ਪੀਟੀਸੀ ਪੰਜਾਬੀ ਚੈਨਲ। ਇਸ ਸ਼ੋਅ ਦਾ ਸਿੱਧਾ ਪ੍ਰਸਾਰਣ ਅੱਜ ਯਾਨੀ ਕਿ 30 ਜੁਲਾਈ ਨੂੰ ਰਾਤੀਂ 9.30 ਵਜੇ ਹੋਵੇਗਾ।

Related Post