ਅਦਾਕਾਰਾ ਸਿਮੀ ਚਾਹਲ ਬਣੀ ਦੁਲਹਨ ,ਤਸਵੀਰਾਂ ਸੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ

By  Shaminder November 12th 2018 07:39 AM

ਸਿਮੀ ਚਾਹਲ ਬਣ ਗਈ ਹੈ ਦੁਲਹਨ ਅਤੇ ਦੁਲਹਨ ਦੇ ਲਿਬਾਸ 'ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ ।ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ । ਤੁਸੀਂ ਸੋਚ ਰਹੇ ਹੋਵੋਗੇ ਕਿ ਸਿਮੀ ਚਾਹਲ ਦਾ ਵਿਆਹ ਹੋ ਗਿਆ ਹੈ ਤਾਂ ਅਜਿਹਾ ਨਹੀਂ ਹੈ । ਦਰਅਸਲ ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ਜਿਸ 'ਚ ਉਹ ਚੋਲੀ ਅਤੇ ਲਹਿੰਗੇ 'ਚ ਨਜ਼ਰ ਆ ਰਹੀ ਹੈ । ਇਸ ਰੈੱਡ ਕਲਰ ਦੇ ਲਹਿੰਗਾ ਚੋਲੀ 'ਚ ਉਹ ਬਹੁਤ ਹੀ ਖੁਬਸੂਰਤ ਲੱਗ ਰਹੀ ਹੈ ।

 

ਹੋਰ ਵੇਖੋ : ਨਿਸ਼ਾ ਬਾਨੋ ਨੇ ਸਿਮੀ ਚਾਹਲ ਨਾਲ ਆਪਣਾ ਵੀਡਿਓ ਇੰਸਟਾਗ੍ਰਾਮ ‘ਤੇ ਕੀਤਾ ਸਾਂਝਾ

https://www.instagram.com/p/BqELqkSA2Nv/

ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕਰਦੇ ਹੋਏ ਸਿਮੀ ਚਾਹਲ ਨੇ ਲਿਖਿਆ ਕਿ "ਅੱਖੀਆਂ ਉਡੀਕ ਦੀਆਂ ਦਿਲ ਵਾਜਾਂ ਮਾਰਦਾ ਆਜਾ ਪ੍ਰਦੇਸੀਆ ਵਾਸਤਾ ਈ ਪਿਆਰ ਦਾ"।ਦੁਲਹਨ ਦਾ ਲਿਬਾਸ ਪਾ ਕੇ ਲੱਗਦਾ ਹੈ ਸਿਮੀ ਚਾਹਲ ਦੇ ਮਨ 'ਚ ਉਸ ਦਾ ਪਿਆਰ ਹਿਲੌਰੇ ਮਾਰਨ ਲੱਗ ਪਿਆ ਹੈ ਅਤੇ ਉਹ ਆਪਣੇ ਚੰਨ ਪ੍ਰਦੇਸੀ ਦੀ ਉਡੀਕ ਕਰ ਰਹੀ ਹੈ ਅਤੇ ਉਹ ਚੰਨ ਪ੍ਰਦੇਸੀ ਕੌਣ ਹੈ । ਇਸ ਬਾਰੇ ਤਾਂ ਸਿਮੀ ਚਾਹਲ ਖੁਦ ਹੀ ਦੱਸ ਸਕਦੇ ਨੇ ।

ਹੋਰ ਵੇਖੋ : ਸਿਮੀ ਚਾਹਲ ਅਤੇ ਨਿਮਰਤ ਖ਼ੈਰਾ ਨੇ ਇਸ ਗੀਤ ਰਾਹੀ ਦੱਸੀ ਆਪਣੇ ਦਿਲ ਦੀ ਗੱਲ

https://www.instagram.com/p/BqClnz-gC60/

ਪਰ ਫਿਲਹਾਲ ਤਾਂ ਉਹ ਇਨ੍ਹਾਂ ਤਸਵੀਰਾਂ 'ਚ ਬੇਹੱਦ ਖੁਬਸੂਰਤ ਲੱਗ ਰਹੇ ਨੇ ਅਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਉਨ੍ਹਾਂ ਨੇ ਫੈਨਸ ਵੀ ਖੂਬ ਪਸੰਦ ਕਰ ਰਹੇ ਨੇ ਅਤੇ ਇਨ੍ਹਾਂ ਤਸਵੀਰਾਂ 'ਤੇ ਕਮੈਂਟਸ ਵੀ ਕਰ ਰਹੇ ਨੇ । ਦੱਸ ਦਈਏ ਕਿ ਪੰਜਾਬੀ ਫਿਲਮ ਇੰਡਸਟਰੀ ਦੀ ਇਹ ਅਦਾਕਾਰਾ ਬਹੁਤ ਹੀ ਕਿਊਟ ਅਤੇ ਮਾਸੂਮ ਜਿਹੀ ਨਜ਼ਰ ਆਉਂਦੀ ਹੈ ਅਤੇ ਬਹੁਤ ਹੀ ਮਿਲਾਪੜੇ ਸੁਭਾਅ ਦੀ ਮਾਲਕ ਹੈ ।

https://www.instagram.com/p/Bp_CxH4AL8w/

 

Related Post