ਇਸ ਵਾਰ ‘ਪੀਟੀਸੀ ਸ਼ੋਅਕੇਸ’ ਵਿੱਚ ਮਿਲੋ ‘ਜੱਦੀ ਸਰਦਾਰਾਂ’ ਨੂੰ

By  Rupinder Kaler September 4th 2019 03:32 PM

ਮਨਭਾਵਨ ਸਿੰਘ ਵੱਲੋਂ ਡਾਇਰੈਕਟ ਕੀਤੀ ਫ਼ਿਲਮ ਜੱਦੀ ਸਰਦਾਰ ਜੋ ਕਿ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਇਸ ਫ਼ਿਲਮ ਵਿੱਚ ਕੰਮ ਕਰਨ ਵਾਲੇ ਫ਼ਿਲਮੀ ਸਿਤਾਰੇ ਪੀਟੀਸੀ ਸ਼ੋਅਕੇਸ ਵਿੱਚ ਆਪਣੇ ਦਿਲ ਦੀਆਂ ਗੱਲ ਕਰਨ ਲਈ ਪਹੁੰਚ ਰਹੇ ਹਨ ।ਪੀਟੀਸੀ ਪੰਜਾਬੀ ਦੇ ਇਸ ਸ਼ੋਅ ਵਿੱਚ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ ਤੇ ਸਾਵਨ ਰੂਪੋਵਾਲੀ ਹਰ ਉਸ ਗੱਲ ਤੋਂ ਪਰਦਾ ਚੁੱਕਣਗੇ ਜਿਸ ਦਾ ਵਾਸਤਾ ਪੰਜਾਬੀ ਫ਼ਿਲਮ ‘ਜੱਦੀ ਸਰਦਾਰ’ ਨਾਲ ਹੈ

https://www.instagram.com/p/B15cMUoAH6I/

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਰਿਸ਼ਤਿਆਂ ‘ਚ ਪਈ ਦਰਾਰ ਨੂੰ ਪੇਸ਼ ਕਰਦੀ ਇਹ ਫ਼ਿਲਮ ਦੋ ਸਕੇ ਭਰਾਵਾਂ ਦੇ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਸਾਵਨ ਰੂਪੋਵਾਲੀ ਤੋਂ ਇਲਾਵਾ ਗੱਗੂ ਗਿੱਲ, ਹੌਬੀ ਧਾਲੀਵਾਲ, ਅਨੀਤਾ ਦੇਵਗਨ, ਸਤਵੰਤ ਕੌਰ, ਯਾਦ ਗਰੇਵਾਲ, ਸੰਸਾਰ ਸੰਧੂ ਤੇ ਅਮਨ ਕੌਤਿਸ਼ ਸਮੇਤ ਕਈ ਹੋਰ ਨਾਮੀਂ ਚਿਹਰੇ ਨਜ਼ਰ ਆਉਂਣਗੇ।

‘ਜੱਦੀ ਸਰਦਾਰ’ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਦੁਨੀਆਂ ਭਰ ‘ਚ ਡਿਸਟ੍ਰੀਬਿਊਟ ਕੀਤਾ ਜਾ ਜਾਵੇਗਾ। ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ ਤੇ ਸਾਵਨ ਰੂਪੋਵਾਲੀ ‘ਜੱਦੀ ਸਰਦਾਰ’ ਨੂੰ ਲੈ ਕੇ ਕੀ ਖੁਲਾਸੇ ਕਰਦੇ ਹਨ, ਇਹ ਜਾਨਣ ਲਈ ਦੇਖੋ 5 ਸਤੰਬਰ ਨੂੰ ਰਾਤ 9.30 ਵਜੇ ‘ਪੀਟੀਸੀ ਸ਼ੋਅਕੇਸ’ ਸਿਰਫ ਪੀਟੀਸੀ ਪੰਜਾਬੀ ’ਤੇ ।

Related Post