SGPC ਵੱਲੋਂ ਕਰਵਾਏ ਗਏ ਲਾਈਟ ਐਂਡ ਸਾਊਂਡ ਪ੍ਰੋਗਰਾਮ ‘ਚ ਪੇਸ਼ ਕੀਤਾ ਗਿਆ ਬਾਬਾ ਨਾਨਕ ਜੀ ਦੀਆਂ ਸਿੱਖਿਆਵਾਂ ਬਾਰੇ, ਦੇਖੋ ਵੀਡੀਓ

By  Lajwinder kaur November 13th 2019 05:56 PM -- Updated: November 13th 2019 07:51 PM

ਮੰਗਲਵਾਰ ਦੇ ਦਿਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਸਮੇਤ ਪੂਰੀ ਦੁਨੀਆਂ ‘ਚ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਸਟੇਡੀਅਮ ‘ਚ 13 ਵੱਖ -ਵੱਖ ਟੈਕਨਾਲੋਜੀਆਂ ਦੀ ਵਰਤੋਂ ਕਰਕੇ 160 ਫੁੱਟ ਤੇ 40 ਫੁੱਟ ਦੀ ਵਿਸ਼ਾਲ ਸਟੇਜ’ ‘ਤੇ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਹੈ।

ਜਿਸ ਵਿੱਚ ਡਾ. ਚਰਨਦਾਸ ਸਿੱਧੂ ਦੀ “ਪੰਜਾਬੀ ਦੀ ਸ਼ੈਕਸਪੀਅਰ” ਦੀ ਸਕ੍ਰਿਪਟ ਦੇ ਅਧਾਰ ‘ਤੇ ਇਸਦਾ ਨਿਰਦੇਸ਼ਨ ਦਿੱਗਜ ਥੀਏਟਰ ਨਿਰਦੇਸ਼ਕ ਰਵੀ ਤਨੇਜਾ ਨੇ ਕੀਤਾ ਸੀ।  ਸ਼ੋਅਕਰਾਫਟ ਦੁਆਰਾ ਇਸ ਈਵੈਂਟ ਦੇ ਲਈ ਵਿਸ਼ੇਸ਼ ਤੌਰ ‘ਤੇ ਪੇਸ਼ਕਾਰੀ ਕੀਤੀ ਗਈ ਸੀ। ਪੀਟੀਸੀ ਨੈੱਟਵਰਕ ਨੇ ਇਸ ‘ਚ Knowledge Partner ਦੀ ਭੂਮਿਕਾ ਨਿਭਾਈ ਸੀ। ਇਸ ਸ਼ੋਅ ‘ਚ ਗੁਰੂ ਨਾਨਕ ਸਾਹਿਬ ਜੀ ਦੀ ਸੂਝ ਨੂੰ ਬਿਆਨ ਕਰਦੇ 120 ਤੋਂ ਵੱਧ ਹਸਤੀਆਂ ਦੇ ਨਾਲ ਸ਼ਬਦ ਅਤੇ ਧਾਰਮਿਕ ਗੀਤਾਂ ਨੂੰ ਤਿਆਰ ਕੀਤਾ ਗਿਆ ਸੀ ਅਤੇ ਅੱਜ ਦੀ ਦੁਨੀਆ ਵਿੱਚ ਇਸ ਦੀ ਸਾਰਥਕਤਾ ਨੂੰ ਸੰਖੇਪ ਵਿੱਚ ਦਰਸਾਇਆ ਗਿਆ ਸੀ।

ਸ੍ਰੀ ਨਨਕਾਣਾ ਸਹਿਬ ‘ਤੇ ਅਧਾਰਿਤ ਇੱਕ Facade Replica ਤਿਆਰ ਕੀਤੀ ਗਈ ਸੀ । ਜਿਸਦੇ ਉੱਪਰ ਕਲਾ ਪ੍ਰੋਜੈਕਟਰਾਂ ਵੱਲੋਂ ਪ੍ਰੋਜੈਕਸ਼ਨ ਮੈਪਿੰਗ ਕੀਤੀ ਗਈ ਸੀ। ਇਕ ਵਿਦੇਸ਼ੀ ਅਮਲੇ ਨੂੰ ਵਿਸ਼ੇਸ਼ ਤੌਰ ‘ਤੇ 150 ਡਰੋਨ ਪਾਇਲਟ ਵੱਲੋਂ ਅਨੋਖੇ ਢੰਗ ਨਾਲ ਫਲਾਈ ਲਾਈਟਾਂ ਨਾਲ “ਕਲਿ ਤਾਰਨ ਗੁਰ ਨਾਨਕ ਆਇਆ “ਅਤੇ  ‘ੴ’ (ਏਕ ਓਂਕਾਰ) ਬਣਾਏ ਸਨ।

Related Post