ਪੀਟੀਸੀ ਸ਼ੋਅਕੇਸ 'ਚ ਮਿਲੋ 'ਰੱਬ ਦਾ ਰੇਡੀਓ-2' ਦੇ ਸਟਾਰਕਾਸਟ ਤਰਸੇਮ ਜੱਸੜ ਤੇ ਸਿੰਮੀ ਚਾਹਲ ਨਾਲ 

By  Rupinder Kaler March 27th 2019 03:59 PM

ਇਸ ਵਾਰ ਪੀਟੀਸੀ ਸ਼ੋਅਕੇਸ ਵਿੱਚ ਖੂਬ ਮਸਤੀ ਹੋਣ ਵਾਲੀ ਹੈ ਕਿਉਂਕਿ ਇਸ ਵਾਰ ਇਸ ਸ਼ੋਅ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਤੇ ਅਦਾਕਾਰਾ ਸਿੰਮੀ ਚਾਹਲ ਪਹੁੰਚ ਰਹੇ ਹਨ । ਇਸ ਸ਼ੋਅ ਵਿੱਚ ਦੋਵਂੇ ਆਪਣੀ ਨਵੀਂ ਆ ਰਹੀ ਫ਼ਿਲਮ 'ਰੱਬ ਦਾ ਰੇਡੀਓ-2' ਨੂੰ ਲੈ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ । ਪੀਟੀਸੀ ਪੰਜਾਬੀ ਦੇ ਸਭ ਤੋਂ ਪਾਪੂਲਰ ਸ਼ੋਅ ਵਿੱਚ ਜੱਸੜ ਤੇ ਸਿੰਮੀ ਚਾਹਲ ਉਹਨਾਂ ਗੱਲਾਂ ਦਾ ਖੁਲਾਸਾ ਕਰਨਗੇ ਜਿਹੜੀਆਂ ਫ਼ਿਲਮ 'ਰੱਬ ਦਾ ਰੇਡੀਓ-2' ਦੀ ਮੇਕਿੰਗ ਨਾਲ ਜੁੜੀਆਂ ਹੋਈਆਂ ਹਨ ।

https://www.facebook.com/ptcpunjabi/videos/2222233744705335/

ਸੋ ਕੌਣ ਕੌਣ ਕਰਦਾ ਸੀ ਫ਼ਿਲਮ 'ਰੱਬ ਦਾ ਰੇਡੀਓ-2' ਦੇ ਸੈੱਟ ਤੇ ਮਸਤੀ । ਇਸ ਸਭ ਨੂੰ ਜਾਣਨ ਲਈ ਦੇਖਣਾ ਨਾ ਭੁੱਲਣਾ ਪੀਟੀਸੀ ਸ਼ੋਅਕੇਸ 27 ਮਾਰਚ ਰਾਤ 9.30 ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

https://www.youtube.com/watch?v=_GRj61OrGHs

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ‘ਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਤੋਂ ਇਲਾਵਾ ਬੀ.ਐੱਨ.ਸ਼ਰਮਾ, ਹਰਬੀ ਸੰਘਾ, ਨਿਰਮਲ ਰਿਸ਼ੀ, ਜਗਜੀਤ ਸੰਧੂ, ਅਵਤਾਰ ਗਿੱਲ, ਰਣਜੀਤ ਬਾਵਾ ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਕਈ ਵੱਡੇ ਅਦਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ ਤੇ ਮੂਵੀ ਨੂੰ ਸ਼ਰਨ ਆਰਟਸ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ‘ਰੱਬ ਦਾ ਰੇਡੀਓ 2’ 29 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।

Related Post