ਸੋਨਮ ਕਪੂਰ ਲਈ ਸੱਚਾ ਪਿਆਰ ਬਣਿਆ ਸਿਆਪਾ, ਅਨਿਲ ਕਪੂਰ ਨੇ ਜੂਹੀ ਨਾਲ ਕਿੱਤਾ ਇਸ਼ਕ (video)

By  Gourav Kochhar June 28th 2018 01:06 PM

'ਟਰੂ ਲਵ' (ਸੱਚੇ ਪਿਆਰ) ਦੇ ਰਸਤੇ 'ਚ ਕੋਈ ਨਾ ਕੋਈ ਸਿਆਪਾ ਤਾਂ ਹੁੰਦਾ ਹੀ ਹੈ, ਜੇਕਰ ਨਾ ਹੋਵੇ ਤਾਂ ਫੀਲ ਕਿਵੇਂ ਆਵੇਗੀ। ਇਹ ਅਸੀਂ ਨਹੀਂ ਆਖ ਰਹੇ ਸਗੋਂ ਬਾਲੀਵੁੱਡ ਦੀ ਮਸਕ ਕਲੀ ਸੋਨਮ ਕਪੂਰ ਆਖ ਰਹੀ ਹੈ, ਜਿਸ ਦੀ ਲਵ ਸਟੋਰੀ ਬਣ ਗਈ ਹੈ ਸਿਆਪਾ। ਸੋਨਮ ਦੀ ਜ਼ਿੰਦਗੀ 'ਚ ਇਹ ਸਿਆਪਾ ਅਸਲ 'ਚ ਨਹੀਂ ਸਗੋਂ ਫਿਲਮ 'ਚ ਪਿਆ ਹੈ। ਇਹ ਡਾਈਲਾਗ ਸੋਨਮ ਤੇ ਅਨਿਲ ਕਪੂਰ ਦੀ ਆਉਣ ਵਾਲੀ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦਾ ਹੈ। ਇਸ ਫਿਲਮ 'ਚ ਪਹਿਲੀ ਵਾਰ ਦੋਵੇਂ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਫਿਲਮ 'ਚ ਦੋਵਾਂ ਨੂੰ ਇੱਕਠੇ ਦੇਖਣਾ ਕਾਫੀ ਦਿਲਚਸਪ ਹੋਵੇਗਾ।

anil kapoor

ਦੱਸਣਯੋਗ ਹੈ ਕਿ ਹਾਲ ਹੀ 'ਚ ਫਿਲਮ 'ਏਕ ਲੜਕੀ ਕੋ ਦੇਖਾ ਤੋ ਏਸਾ ਲਗਾ' ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ 'ਚ ਪੰਜਾਬ ਦੀਆਂ ਹਵੇਲੀਆਂ ਅਤੇ ਸਰ੍ਹੋਂ ਦੇ ਖੇਤ ਦਿਖਾਏ ਗਏ ਹਨ। ਇਸ ਫਿਲਮ ਦੀ ਕਹਾਣੀ ਹੈ ਪੰਜਾਬ 'ਤੇ ਆਧਾਰਿਤ ਹੈ, ਜਿਸ 'ਚ ਸੋਨਮ ਅਤੇ ਰਾਜਕੁਮਾਰ ਦੀ ਲਵ ਸਟੋਰੀ ਦਿਖਾਈ ਗਈ ਹੈ। ਸੋਨਮ ਕਪੂਰ Sonam Kapoor ਇਸ ਫਿਲਮ 'ਚ ਸਵੀਟੀ ਚੌਧਰੀ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ 'ਚ ਅਨਿਲ ਕਪੂਰ ਸੋਨਮ ਦੇ ਪਿਤਾ ਤੇ ਰਾਜਕੁਮਾਰ ਰਾਓ ਸੋਨਮ ਦੇ ਲਵਰ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਸੋਨਮ ਦੇ ਵਿਆਹ ਤੋਂ ਬਾਅਦ ਇਹ ਉਸ ਦੀ ਤੀਜੀ ਫਿਲਮ ਹੈ।

https://www.youtube.com/watch?v=tqiNFSYtFhk

ਸੋਨਮ 'ਸੰਜੂ' ਫਿਲਮ 'ਚ ਵੀ ਨਜ਼ਰ ਆਵੇਗੀ। 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦਾ ਡਾਇਰੈਕਸ਼ਨ ਵੀ ਰਾਜਕੁਮਾਰ ਹਿਰਾਨੀ ਨੇ ਹੀ ਕੀਤਾ ਹੈ ਜਦੋਂ ਕਿ ਇਸ ਨੂੰ ਪ੍ਰੋਡਿਊਸ ਵਿਨੋਦ ਚੋਪੜਾ ਨੇ ਕੀਤਾ ਹੈ। ਇਸ ਤੋਂ ਇਲਾਵਾ ਰਾਜਕੁਮਾਰ ਰਾਓ ਅਨਿਲ ਦੇ ਨਾਲ ਫਿਲਮ 'ਫੰਨੇ ਖਾਂ' 'ਚ ਵੀ ਨਜ਼ਰ ਆਉਣਗੇ।

anil kapoor ਸੋਨਮ ਕਪੂਰ

Related Post