ਦੇਖੋ ਟੀਜ਼ਰ: ‘Behri Duniya’ ਗੀਤ ਦਾ ਦਿਲ ਨੂੰ ਛੂਹ ਜਾਣ ਵਾਲਾ ਟੀਜ਼ਰ ਹੋਇਆ ਰਿਲੀਜ਼, ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਅਦਾਕਾਰੀ ਕਰਦੇ ਹੋਏ ਆਏ ਨਜ਼ਰ

By  Lajwinder kaur February 13th 2022 05:21 PM

ਪਰਮੀਸ਼ ਵਰਮਾ Parmish Verma ਤੇ ਨਿੱਕੀ ਤੰਬੋਲੀ Nikki Tamboli ਦੇ ਨਾਲ ਆਉਣ ਵਾਲੇ ਨਵੇਂ ਮਿਊਜ਼ਿਕ ਵੀਡੀਓ ਬਹਿਰੀ ਦੁਨੀਆ ‘Behri Duniya’ ਦਾ ਟੀਜ਼ਰ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਜੀ ਹਾਂ ਅਫਸਾਨਾ ਖ਼ਾਨ ਤੇ ਸਾਜ਼ ਦਾ ਡਿਊਟ ਸੌਂਗ ਜੋ ਕਿ 15 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫ਼ਿਲਹਾਲ ਦਰਸ਼ਕਾਂ ਦੇ ਲਈ ਗੀਤ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ : ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟ੍ਰੇਲਰ ਬਿਆਨ ਕਰ ਰਿਹਾ ਹੈ ਡੌਂਕੀ ਲਾਕੇ ਅਮਰੀਕਾ ਜਾਣ ਵਾਲੇ ਨੌਜਵਾਨਾਂ ਦੀਆਂ ਮਜ਼ਬੂਰੀਆਂ ਅਤੇ ਦੁੱਖਾਂ ਦੀ ਕਹਾਣੀ, ਦੇਖੋ ਟ੍ਰੇਲਰ

Parmish Verma,

ਟੀਜ਼ਰ ‘ਚ ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਦੀ ਕਿਊਟ ਜਿਹੀ ਲਵ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਚ ਦਰਸ਼ਕਾਂ ਨੂੰ ਪਿਆਰ ਤੇ ਇੱਕ ਇਮੋਸ਼ਨਲ ਪੱਖ ਦੇਖਣ ਨੂੰ ਮਿਲੇਗਾ। ਟੀਜ਼ਰ ਚ ਵੀ ਤੁਸੀਂ ਦੇਖ ਸਕਦੇ ਹੋ ਨਿੱਕੀ ਤੰਬੋਲੀ ਜੋ ਕਿ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਆਪਣੇ ਪੈਰਾਂ ‘ਤੇ ਚੱਲਣ ‘ਚ ਨਾਕਾਮ ਹੋ ਜਾਂਦੀ ਹੈ।

ਹੋਰ ਪੜ੍ਹੋ : ਕਾਜਲ ਅਗਰਵਾਲ ਨੇ ਦੁਬਈ ਤੋਂ ਬੇਬੀ ਬੰਪ ਦੇ ਨਾਲ ਸਟਾਈਲਿਸ਼ ਫੋਟੋ ਸ਼ੇਅਰ ਕਰਦੇ ਹੋਏ ਕਿਹਾ - ‘ਮੈਂ ਸਭ ਤੋਂ ਸ਼ਾਨਦਾਰ ਬਦਲਾਅ ਤੋਂ ਗੁਜ਼ਰ ਰਹੀ ਹਾਂ’

Parmish-Nikki

ਬਹਿਰੀ ਦੁਨੀਆ (Behri Duniya) ਗੀਤ ਨੂੰ ਅਫਸਾਨਾ ਖ਼ਾਨ ਤੇ ਸਾਜ਼ ਗਾਉਂਦੇ ਹੋਏ ਨਜ਼ਰ ਆਉਣਗੇ। ਸ਼ੈਵੀ ਬੀਟਸ ਮਿਊਜ਼ਿਕ ਹੋਵੇਗਾ ਅਤੇ ਇਸ ਗੀਤ ਦੇ ਬੋਲ ਪ੍ਰੀਤ ਸੁੱਖ ਨੇ ਲਿਖੇ ਹਨ। ਸਾਵੀਓ ਸੰਧੂ ਵੱਲੋਂ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। ਇਹ ਗੀਤ 15 ਫਰਵਰੀ ਨੂੰ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗਾ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਲਟੀ ਸਟਾਰ ਕਲਾਕਾਰ ਨੇ। ਉਹ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਮੈਂ ਤੇ ਬਾਪੂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਇਸ ਤੋਂ ਇਲਾਵਾ ਹਾਲ ਹੀ ਚ ਉਨ੍ਹਾਂ ਨੇ ਆਪਣੀ ਇੱਕ ਹੋਰ ਫ਼ਿਲਮ ਤਬਾਹ ਦੀ ਸ਼ੂਟਿੰਗ ਪੂਰੀ ਕੀਤੀ ਹੈ।

Related Post