ਅੱਜ ਰਾਤ ਦੇਖੋ ਕਾਮੇਡੀ ਸ਼ੋਅ ‘Stand Up Te Paao Khapp’ ‘ਚ ਕਾਮੇਡੀਅਨ ਧੀਰਜ ਕੁਮਾਰ ਤੇ ਹੋਸਟ ਪਰਵਿੰਦਰ ਸਿੰਘ ਲਗਾਉਣਗੇ ਹਾਸਿਆਂ ਦੇ ਠਹਾਕੇ

By  Lajwinder kaur July 26th 2021 04:06 PM

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਦਾ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਇਹ ਸਮਾਂ ਕਿੰਨਾ ਤਣਾਅ ਭਰਿਆ ਚੱਲ ਰਿਹਾ ਹੈ, ਪੀਟੀਸੀ ਪੰਜਾਬੀ ਆਪਣੇ ਸ਼ੋਅਜ਼ ਦੇ ਨਾਲ ਦਰਸ਼ਕਾਂ ਨੂੰ ਕੁਝ ਰਾਹਤ ਦੇ ਪਲ ਦੇ ਰਹੇ ਨੇ । ਜੀ ਹਾਂ ਪੀਟੀਸੀ ਪੰਜਾਬੀ ਦਾ ਨਵਾਂ ਕਾਮੇਡੀ ਸ਼ੋਅ ‘Stand up te Paao Khapp’ ਜੋ ਕਿ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਸ਼ੋਅ ਦੇ ਕਈ ਐਪੀਸੋਡ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ।

ptc punjabi

ਹੋਰ ਪੜ੍ਹੋ : ਪੰਜਾਬੀ ਗਾਇਕ ਰਣਬੀਰ ਤੇ ਅਦਾਕਾਰਾ ਸੁਰਿਅਸ਼ਟੀ ਮਾਨ ਦੀਆਂ ਇਹ ਤਸਵੀਰਾਂ ਬਣੀਆਂ ਸੁਰਖੀਆਂ ‘ਚ, ਲਾੜਾ-ਲਾੜੀ ਬਣੇ ਆ ਰਹੇ ਨੇ ਨਜ਼ਰ !

ਹੋਰ ਪੜ੍ਹੋ : ਰਾਣਾ ਰਣਬੀਰ ਨੇ ਆਪਣੀ ਧੀ ਸੀਰਤ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ-‘ਮਿਹਨਤ, ਲਗਨ ਤੇ ਯਕੀਨ ਨਾਲ ਕੰਮ ਕਰਦੇ ਹੋਏ ਆਪਣੇ ਸੁਫ਼ਨਿਆਂ ਨੂੰ ਹਾਸਿਲ ਕਰੋ’

inside image of stand up te paao khapp new shoiw

ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਨਾਲ ਹੀ ਨਵਾਂ ਕਾਮੇਡੀ ਹੁਨਰ ਵੀ ਜੱਗ ਜ਼ਾਹਿਰ ਹੋ ਰਿਹਾ ਹੈ। ਸੋ ਅੱਜ ਰਾਤ ਦੇਖੋ ਕਾਮੇਡੀ ਸ਼ੋਅ ‘Stand up te Paao Khapp’, ਜਿਸ ‘ਚ ਹੋਸਟ ਪਰਵਿੰਦਰ ਸਿੰਘ ਦੇ ਨਾਲ ਹਾਸੇ ਦੇ ਠਹਾਕੇ ਲਗਵਾਉਣਗੇ ਪੰਜਾਬੀ ਮਨੋਰੰਜਨ ਜਗਤ ਦੇ ਨਾਮੀ ਕਲਾਕਾਰ ਧੀਰਜ ਕੁਮਾਰ (Dheeraj Kumar)।

inside image of parvinder singh and dheeraj kumar

ਇਹ ਸ਼ੋਅ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦਾ ਹੈ। ਸੋ ਦੇਖਣਾ ਨਾ ਭੁੱਲਣਾ ਅੱਜ ਰਾਤ ‘Stand up te Paao Khapp’ ਸ਼ੋਅ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ ।

 

Related Post