Bhula Dunga ਗੀਤ ਹੋਇਆ ਰਿਲੀਜ਼, ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਲਵ ਕਮਿਸਟਰੀ ਆ ਰਹੀ ਹੈ ਦਰਸ਼ਕਾਂ ਨੂੰ ਖੂਬ ਪਸੰਦ, ਕੁਝ ਹੀ ਮਿੰਟਾਂ ‘ਚ ਆਏ ਲੱਖਾਂ ਵਿਊਜ਼

By  Lajwinder kaur March 24th 2020 01:17 PM -- Updated: March 24th 2020 01:30 PM

ਬਾਲੀਵੁੱਡ ਸਿੰਗਰ ਦਰਸ਼ਨ ਰਾਵਲ ਦਾ ਨਵਾਂ ਗੀਤ ਭੁਲਾ ਦੂੰਗਾ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ । ਇਸ ਗੀਤ ਨੂੰ ਲੈ ਕੇ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ, ਕਿਉਂਕਿ ਇਸ ਗੀਤ ‘ਚ ਦਰਸ਼ਕਾਂ ਦੀ ਪਸੰਦੀਦਾ ਜੋੜੀ SidNaaz ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਸਨ ।

ਦੇਖੋ ਹੋਰ: ਪੈਵੀ ਘੁੰਮਣ ਆਪਣੀ 'Phantom Boliyan’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

‘ਭੁਲਾ ਦੂੰਗਾ’ ਗੀਤ ‘ਚ ਪੰਜਾਬੀ ਸਿੰਗਰ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਦਰਸ਼ਨ ਰਾਵਲ ਨੇ ਬਾਕਮਾਲ ਗਾਇਆ ਹੈ । ਉਧਰ ਸ਼ਹਿਨਾਜ਼  ਤੇ ਸਿਧਰਾਥ ਦੀ ਲਵ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਹ ਗੀਤ ਸੈਡ ਜ਼ੌਨਰ ਦਾ ਹੈ । ਜਿਸ ਪਿਆਰ ਕਰਨਾ ਵਾਲਿਆਂ ਦੇ ਜੁਦਾ ਹੋਣ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ । ਇਸ ਗੀਤ ਦੇ ਬੋਲ ਗੁਰਪ੍ਰੀਤ ਸੈਣੀ ਤੇ ਗੌਤਮ ਸ਼ਰਮਾ ਨੇ ਮਿਲਕੇ ਲਿਖੇ ਨੇ ਤੇ ਮਿਊਜ਼ਿਕ Anmol Daniel ਨੇ ਦਿੱਤਾ ਹੈ । ਗੀਤ ਨੂੰ Indie Music Label ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਕੁਝ ਹੀ ਮਿੰਟਾਂ ‘ਚ ਲੱਖਾਂ ਹੀ ਵਿਊਜ਼ ਆ ਚੁੱਕੇ ਨੇ ।

shehnaz new song

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਨਾਮੀ ਪੰਜਾਬੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਕਰ ਚੁੱਕੇ ਨੇ ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਕਾਲਾ ਸ਼ਾਹ ਕਾਲਾ ਤੇ ਡਾਕ ‘ਚ ਵੀ ਐਕਟਿੰਗ ਦੇ ਜੌਹਰ ਵਿਖਾ ਚੁੱਕੇ ਨੇ । ਸ਼ਹਿਨਾਜ਼ ਆਪਣੀ ਆਵਾਜ਼ ‘ਚ ਸਾਈਡ ਵਾਕ, ਵਹਿਮ, ਆਂਟੀ, ਰੇਂਜ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

Related Post