ਪੀਟੀਸੀ ਸ਼ੋਅਕੇਸ 'ਚ ਦੇਖੋ ਬਿਨੂੰ ਢਿੱਲੋਂ ਤੇ ਸਰਗੁਨ ਮਹਿਤਾ ਦੀ ਮਸਤੀ 

By  Rupinder Kaler February 12th 2019 03:42 PM

ਪੀਟੀਸੀ ਸ਼ੋਅਕੇਸ ਵਿੱਚ ਇਸ ਵਾਰ ਫਿਲਮ ਕਾਲਾ ਸ਼ਾਹ ਕਾਲਾ ਦੇ ਹੀਰੋ ਯਾਨੀ ਕਮੇਡੀ ਕਿੰਗ ਬਿਨੂੰ ਢਿੱਲੋਂ ਤੇ ਫਿਲਮ ਦੀ ਹੀਰੋਇਨ ਸਰਗੁਨ ਮਹਿਤਾ ਪਹੁੰਚ ਰਹੇ ਹਨ । 12 ਜਨਵਰੀ ਰਾਤ 9.30 ਵਜੇ ਦਿਖਾਏ ਜਾਣ ਵਾਲੇ ਇਸ ਸ਼ੋਅ ਵਿੱਚ ਐਂਟਰਟੇਨਮੈਂਟ ਦਾ ਖੂਬ ਤੜਕਾ ਲੱਗਣ ਵਾਲਾ ਹੈ ਕਿਉਂਕਿ ਇਸ ਸ਼ੋਅ ਵਿੱਚ ਜਿੱਥੇ ਬਿਨੂੰ ਢਿੱਲੋਂ ਫਿਲਮ ਦੇ ਵੱਖ ਵੱਖ ਪਹਿਲੂਆਂ ਤੇ ਗੱਲ ਬਾਤ ਕਰਨਗੇ ਉੱਥੇ ਖੂਬ ਮਸਤੀ ਵੀ ਕਰਨਗੇ ।

karamjit anmol and binnu dhillon karamjit anmol and binnu dhillon

ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਹਾਸੇ ਨਾਲ ਭਰਪੂਰ ਹੈ ਇਸ ਵਿੱਚ ਇਮੋਸ਼ਨਲ ਡਰਾਮਾ ਵੀ ਹੈ । ਕਾਲਾ ਸ਼ਾਹ ਕਾਲਾ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਕਾਲਾ ਸ਼ਾਹ ਕਾਲਾ 'ਚ ਬਿੰਨੂ ਢਿੱਲੋਂ ਅਤੇ ਸਰਗੁਨ ਮਹਿਤਾ ਤੋਂ ਇਲਾਵਾ ਨਿਰਮਲ ਰਿਸ਼ੀ , ਹਾਰਬੀ ਸੰਘਾ , ਕਰਮਜੀਤ ਅਨਮੋਲ, ਗੁਰਮੀਤ ਸੱਜਣ, ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆ ਰਹੇ ਹਨ।

https://www.facebook.com/ptcpunjabi/videos/288448765164620/

ਫਿਲਮ ਕਾਲਾ ਸ਼ਾਹ ਕਾਲਾ ਨੂੰ ਲਿਖਿਆ ਅਤੇ ਡਾਇਰੈਕਟ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ। ਜੇਕਰ ਤੁਸੀਂ ਵੀ ਕਰਨਾ ਚਾਹੁੰਦੇ ਹੋ ਬਿਨੂੰ ਢਿੱਲੋਂ ਨਾਲ ਮਸਤੀ ਤਾਂ ਦੇਖਣਾ ਨਾ ਭੁੱਲਣਾ ਪੀਟੀਸੀ ਸ਼ੋਅਕੇਸ 12  ਜਨਵਰੀ ਰਾਤ 9.30  ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

Related Post