ਦਿਲਾਂ ਨੂੰ ਛੂਹ ਰਿਹਾ ਹੈ ਇਨ੍ਹਾਂ ਮਾਸੂਮਾਂ ਵੱਲੋਂ ਗਾਇਆ ‘ਕਾਹਦੀਆਂ ਗਰੀਬਾਂ ਦੀ ਲੋਹੜੀਆਂ-ਦਿਵਾਲੀਆਂ’ ਗੀਤ, ਦੇਖੋ ਵਾਇਰਲ ਵੀਡੀਓ

By  Lajwinder kaur August 5th 2019 03:50 PM -- Updated: August 5th 2019 04:05 PM

ਸੋਸ਼ਲ ਮੀਡੀਆ ਅਜਿਹਾ ਮਾਧਿਅਮ ਹੈ ਜਿੱਥੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੈ ਤੇ  ਚਰਚਾ ‘ਚ ਬਣ ਜਾਂਦੀ ਹੈ। ਅਜਿਹੀ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਦੋ ਮਾਸੂਮ ਬੱਚੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

View this post on Instagram

 

"ਕਾਹਦੀਆਂ ਗਰੀਬਾਂ ਦੀ ਲੋਹੜੀਆਂ-ਦੀਵਾਲੀਆਂ" ਵਾਹ, ਕਮਾਲ ਕਰ ਦਿੱਤੀ, ਕਰਨੈ ਤਾਂ ਇਨ੍ਹਾਂ ਮਾਸੂਮਾਂ ਨੂੰ ਕਰੋ ਵਾਇਰਲ #Viral #ViralVideo #PTCNews

A post shared by PTC News (@ptc_news) on Aug 5, 2019 at 12:39am PDT

ਹੋਰ ਵੇਖੋ:ਵਿੱਕੀ ਕੌਸ਼ਲ ਨੇ ਜ਼ੋਰਾ ਰੰਧਾਵਾ ਦੇ ਸੁਪਰ ਹਿੱਟ ਗੀਤ ਨਾਲ ਦੱਸਿਆ ਆਉਣ ਵਾਲਾ ਟਾਈਮ ਤੇਰੇ ‘22 ਦਾ’, ਦੇਖੋ ਵੀਡੀਓ

ਉਨ੍ਹਾਂ ਵੱਲੋਂ ਗਾਏ ਗੀਤ ‘ਚ ਬਹੁਤ ਦਰਦ ਹੈ ਜਿਸ ਨੂੰ ਸੁਣ ਕੇ ਸਰੋਤੇ ਵੀ ਭਾਵੁਕ ਹੋ ਰਹੇ ਹਨ। ਇਹ ਬੱਚੇ ਦਰਦਭਰੀ ਆਵਾਜ਼ ‘ਚ  ‘ਕਾਹਦੀਆਂ ਗਰੀਬਾਂ ਦੀ ਲੋਹੜੀਆਂ-ਦਿਵਾਲੀਆਂ’ ਗੀਤ ਗਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜੇ ਗੱਲ ਕਰੀਏ ਬੱਚਿਆਂ ਦੀ ਗਾਇਕੀ ਦੀ ਤਾਂ ਦੋਵਾਂ ਬੱਚਿਆਂ ਨੇ ਬਾਕਮਾਲ ਗਾਇਆ ਹੈ। ਇਹ ਬੱਚੇ ਆਪਣੀ ਸੁਰੀਲੀ ਆਵਾਜ਼ ਨਾਲ ਸਭ ਨੂੰ ਹੈਰਾਨ ਕਰ ਰਹੇ ਹਨ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Related Post