ਅੱਜ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਸਟੂਡੀਓ ਰਾਊਂਡ

By  Shaminder March 28th 2022 04:08 PM -- Updated: March 28th 2022 04:46 PM

ਪੀਟੀਸੀ ਪੰਜਾਬੀ ‘ਤੇ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ 2022 (Miss PTC Punjabi 2022) ਦਾ ਸਟੂਡੀਓ ਰਾਊਂਡ (Studio Round) ਸ਼ੁਰੂ ਹੋ ਚੁੱਕਿਆ ਹੈ ।  ਅੱਜ ਸਟੂਡੀਓ ਰਾਊਂਡ ਦਾ ਪਹਿਲਾ ਐਪੀਸੋਡ ਪ੍ਰਸਾਰਿਤ ਕੀਤਾ ਜਾਵੇਗਾ।ਅੱਜ ਰਾਤ 8 ਵਜੇ ਤੁਸੀਂ ਇਸ ਸ਼ੋਅ ਦਾ ਪ੍ਰਸਾਰਣ ਵੇਖ ਸਕਦੇ ਹੋ । ਇਸ ਰਾਊਂਡ ‘ਚ ਸ਼ੋਅ ‘ਚ ਸ਼ਾਮਿਲ ਪ੍ਰਤੀਭਾਗੀ ਆਪਣੀ ਗਾਇਕੀ ਦੇ ਹੁਨਰ ਨੂੰ ਬਿਆਨ ਕਰਨਗੀਆਂ ।ਇਸ ਸ਼ੋਅ ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ ਅਤੇ ਹਰ ਰਾਊਂਡ ‘ਚ ਇਨ੍ਹਾਂ ਮੁਟਿਆਰਾਂ ਤੋਂ ਵੱਖੋ ਵੱਖਰੇ ਸਵਾਲ ਪੁੱਛੇ ਜਾਣਗੇ ।ਸਾਡੇ ਜੱਜ ਸਾਹਿਬਾਨ ਇਨ੍ਹਾਂ ਵੱਖ ਵੱਖ ਰਾਊਂਡ ਦੇ ਦੌਰਾਨ ਪ੍ਰਤੀਭਾਗੀਆਂ ਨੂੰ ਹਰ ਕਸੌਟੀ ‘ਤੇ ਪਰਖਣਗੇ ।

Gurshabad

ਹੋਰ ਪੜ੍ਹੋ : ਮਿਸ ਪੀਟੀਸੀ ਪੰਜਾਬੀ 2022 ਦੇ ਅੱਜ ਦੇ ਐਪੀਸੋਡ ‘ਚ ਵੇਖੋ ਪੰਜਾਬੀ ਮੁਟਿਆਰਾਂ ਦਾ ਟੈਲੇਂਟ

ਅੱਜ ਦੇ ਸਟੂਡੀਓ ਰਾਊਂਡ ‘ਚ ਸਾਡੇ ਜੱਜ ਸਾਹਿਬਾਨ ਸਤਿੰਦਰ ਸੱਤੀ, ਹਿਮਾਂਸ਼ੀ ਖੁਰਾਣਾ ਅਤੇ ਗੈਵੀ ਚਾਹਲ ਤੋਂ ਇਲਾਵਾ ਸੈਲੀਬ੍ਰੇਟੀ ਜੱਜ ਗੁਰਸ਼ਬਦ ਵੀ ਸ਼ਾਮਿਲ ਹੋਣਗੇ । ਜੋ ਇਨ੍ਹਾਂ ਮੁਟਿਆਰਾਂ ਦੇ ਗਾਇਕੀ ਦੇ ਹੁਨਰ ਨੂੰ ਪਰਖਣਗੇ । ਇਸ ਰਿਆਲਟੀ ਸ਼ੋਅ ਦੇ ਜ਼ਰੀਏ ਮੁਟਿਆਰਾਂ ਆਪੋ ਆਪਣੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਗੀਆਂ ।

Watch 'Miss PTC Punjabi 2022' on PTC Punjabi from March 21 Image Source: Instagram

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਰਿਆਲਟੀ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ । ਇਸ ਤੋਂ ਪਹਿਲਾਂ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਪਰਖਣ ਦੇ ਲਈ ਵੱਖ-ਵੱਖ ਸ਼ਹਿਰਾਂ ‘ਚ ਆਡੀਸ਼ਨ ਕਰਵਾਏ ਗਏ ਸਨ । ਇਨ੍ਹਾਂ ਆਡੀਸ਼ਨਸ ਦੇ ਦੌਰਾਨ ਮੁਟਿਆਰਾਂ ਦੇ ਟੈਲੇਂਟ ਨੂੰ ਪਰਖਣ ਤੋਂ ਬਾਅਦ ਅਗਲੇ ਪੜਾਅ ਦੇ ਲਈ ਚੁਣਿਆ ਗਿਆ ਸੀ। ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਰਿਆਲਟੀ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਇਹ ਸ਼ੋਅ ਉਨ੍ਹਾਂ ਮੁਟਿਆਰਾਂ ਦੇ ਲਈ ਵਧੀਆ ਪਲੈਟਫਾਰਮ ਸਾਬਿਤ ਹੋ ਰਿਹਾ ਹੈ ਜਿਨ੍ਹਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਨਹੀਂ ਮਿਲਦਾ ।

 

View this post on Instagram

 

A post shared by PTC Punjabi (@ptcpunjabi)

Related Post