ਦੇਖੋ ਵਾਇਰਲ ਵੀਡੀਓ ਜਦੋਂ ਲਾੜਾ-ਲਾੜੀ ਨੇ ਸਿੱਧੂ ਮੂਸੇਵਾਲੇ ਦੇ ਗੀਤ ‘ਉੱਚੀਆਂ ਨੇ ਗੱਲਾਂ’ ‘ਤੇ ਪਾਏ ਭੰਗੜੇ

By  Lajwinder kaur June 12th 2019 12:16 PM

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਆਪਣੇ ਗੀਤਾਂ ਦੇ ਨਾਲ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਜਿਸ ਦੇ ਚੱਲਦੇ ਗੱਭਰੂ ਤੇ ਮੁਟਿਆਰਾਂ ਉਨ੍ਹਾਂ ਦੇ ਗੀਤਾਂ ਦੀ ਉਡੀਕ ਬਹੁਤ ਬੇਸਬਰੀ ਦੇ ਨਾਲ ਕਰਦੇ ਰਹਿੰਦੇ ਹਨ। ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਸਰੂਰ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ।

View this post on Instagram

 

@jagbir_sndhu #pollywoodok @POLLYWOODOK #jagbir_sndhu #pollywoodok_narla

A post shared by POLLYWOOD ® (@pollywoodok) on Jun 11, 2019 at 10:54pm PDT

ਹੋਰ ਵੇਖੋ:ਪ੍ਰਸ਼ੰਸਕ ਨੇ ਸਿੱਧੂ ਮੂਸੇਵਾਲਾ ਦੇ ਲਈ ਦੀਵਾਨਗੀ ਨੂੰ ਕੁਝ ਇਸ ਤਰ੍ਹਾਂ ਕੀਤਾ ਬਿਆਨ, ਦੇਖੋ ਤਸਵੀਰਾਂ

ਹਾਲ ਹੀ ‘ਚ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਨਵਾਂ ਵਿਆਹਿਆ ਜੋੜਾ ਸਟੇਜ ਉੱਤੇ ਸਿੱਧੂ ਮੂਸੇਵਾਲੇ ਦੇ ਗੀਤ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ‘ਤੇ ਭੰਗੜਾ ਪਾਉਂਦਾ ਹੋਇਆ ਨਜ਼ਰ ਆ  ਰਿਹਾ ਹੈ। ਲਾੜਾ ਤੇ ਲਾੜੀ ਦੋਵਾਂ ਨੇ ਬਹੁਤ ਸ਼ਾਨਦਾਰ ਭੰਗੜਾ ਪਾਇਆ ਹੈ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲੇ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਸਿੱਧੂ ਮੂਸੇਵਾਲਾ ਬਹੁਤ ਜਲਦ ਆਰ ਨੇਤ ਨਾਲ ਵੀ ਆਪਣਾ ਨਵਾਂ ਗੀਤ ਲੈ ਕੇ ਆਉਣ ਵਾਲੇ ਹਨ।

Related Post