ਦੇਖੋ ਵਾਇਰਲ ਵੀਡੀਓ ਆ 'ਅੰਗਰੇਜ਼' ਸ਼ੈਰੀ ਮਾਨ ਦੇ ਗੀਤ ‘ਮੁੰਡਾ ਭਾਲ ਦੀ’ ਗਾ ਕੇ ਕਰਵਾ ਰਿਹਾ ਹੈ ਅੱਤ

By  Lajwinder kaur September 11th 2019 05:53 PM

ਪੰਜਾਬੀ ਗੀਤਾਂ ਦੀ ਗੱਲ ਹੀ ਵੱਖਰੀ ਹੈ, ਦੁਨੀਆਂ ਦੇ ਕੋਨੇ-ਕੋਨੇ ‘ਚ ਵੱਜੇ ਪੰਜਾਬੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਗੱਲ ਦਾ ਪਤਾ ਇਸ ਵਾਇਰਲ ਵੀਡੀਓ ਤੋਂ ਲੱਗਦਾ ਹੈ। ਜੀ ਹਾਂ ਵੀਡੀਓ ‘ਚ ਇੱਕ ਅੰਗਰੇਜ਼ ਵਿਅਕਤੀ ਪੰਜਾਬੀ ਗੀਤ 'ਸ਼ਾਦੀ ਡਾਟ ਕਾਮ ਉੱਤੇ ਮੁੰਡਾ ਭਾਲ ਦੀ’ ਗਾ ਰਿਹਾ ਹੈ। ਜਿਸ ਨੂੰ ਉਸ ਦੇ ਆਲੇ –ਦੁਆਲੇ ਦੇ ਲੋਕ ਕਾਫੀ ਅਨੰਦ ਲੈ ਰਹੇ ਨੇ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

?SHADI DOT COM? Sirrraaaaaaaa , galbaat Gorey di??

A post shared by R 4 V 1 R 4 J ? (@ravirajforu) on Sep 10, 2019 at 11:21pm PDT

ਹੋਰ ਵੇਖੋ:‘ਨਿੱਕਾ ਜ਼ੈਲਦਾਰ 3’ ਦਾ ਪਹਿਲਾ ਗੀਤ ‘Announcement’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਦੱਸ ਦਈਏ ‘ਮੁੰਡਾ ਭਾਲ ਦੀ’ ਗਾਣੇ ਨੂੰ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਸ਼ੈਰੀ ਮਾਨ ਨੇ ਗਾਇਆ ਹੈ। ਇਹ ਗਾਣਾ ਸਾਲਾ 2017 ‘ਚ ਰਿਲੀਜ਼ ਹੋਇਆ ਸੀ ਜਿਸ ਨੂੰ ਅਜੇ ਤੱਕ 57 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

Related Post