ਦਾਰਾ ਸਿੰਘ ਨੇ ਫ਼ਿਲਮ ਦੀ ਹੀਰੋਇਨ ਨੂੰ ਉਠਾਇਆ ਸੀ ਗੋਦੀ ਵਿੱਚ, ਗੁੱਸੇ ਵਿੱਚ ਪਤਨੀ ਨੇ ਕੀਤੀ ਸੀ ਇਸ ਤਰ੍ਹਾਂ ਦੀ ਹਰਕਤ

By  Rupinder Kaler April 25th 2020 11:47 AM

ਲਾਕਡਾਊਨ ਦੌਰਾਨ ਜਨਤਾ ਦੀ ਭਾਰੀ ਡਿਮਾਂਡ ਤੇ ਰਾਮਾਇਣ ਸੀਰੀਅਲ ਦੀ ਸ਼ੁਰੂਆਤ ਕੀਤੀ ਗਈ ਸੀ । ਰਾਮਾਇਣ ਵਿੱਚ ਹਨੁੰਮਾਨ ਦਾ ਕਿਰਦਾਰ ਦਾਰਾ ਸਿੰਘ ਨੇ ਨਿਭਾਇਆ ਸੀ । ਇਸ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ । ਦਾਰਾ ਸਿੰਘ ਨੇ ਆਪਣੀ ਅਦਾਕਾਰੀ ਨਾਲ ਇਸ ਕਿਰਦਾਰ ਵਿੱਚ ਜਾਨ ਪਾ ਦਿੱਤੀ ਸੀ ਜਿਸ ਕਰਕੇ ਇਹ ਕਿਰਦਾਰ ਅਮਰ ਹੋ ਗਿਆ । ਟੀਵੀ ਨਾਲ ਦਾਰਾ ਸਿੰਘ ਦਾ ਨਾਤਾ ਬਾਅਦ ਵਿੱਚ ਜੁੜਿਆ ਸੀ ਪਹਿਲਾਂ ਉਹ ਫ਼ਿਲਮਾਂ ਵਿੱਚ ਅਦਾਕਾਰੀ ਕਰਦੇ ਸਨ ।

ਉਹਨਾਂ ਦੀ ਜ਼ਿੰਦਗੀ ਦਾ ਖ਼ਾਸ ਕਿੱਸਾ ਹੈ ਜਿਸ ਬਾਰੇ ਤੁਹਾਨੂੰ ਦੱਸਦੇ ਹਾਂ । ਜਦੋਂ ਦਾਰਾ ਸਿੰਘ ਕਿਸੇ ਫ਼ਿਲਮ ਦੀ ਸ਼ੂਟਿੰਗ ਕਰਦੇ ਸਨ ਤਾਂ ਉਹਨਾਂ ਦੇ ਆਲੇ ਦੁਆਲੇ ਹੀਰੋਇਨਾਂ ਨੂੰ ਦੇਖ ਕੇ ਉਹਨਾਂ ਦੀ ਪਤਨੀ ਨੂੰ ਬਹੁਤ ਗੁੱਸਾ ਆਉਂਦਾ ਸੀ । ਇਸ ਬਾਰੇ ਦਾਰਾ ਸਿੰਘ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ । ਉਹਨਾਂ ਨੇ ਆਪਣੀ ਇੰਟਰਵਿਊ ਵਿੱਚ ਕਿਹਾ ਕਿ ‘ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਮੇਰੀ ਪਤਨੀ ਨਵੀਂ-ਨਵੀਂ ਮੁੰਬਈ ਆਈ ਸੀ, ਫ਼ਿਲਮ ਦੇ ਸੈੱਟ ਤੇ ਕਿਸ਼ਤੀ ਚੱਲ ਰਹੀ ਸੀ ।

ਸ਼ੂਟਿੰਗ ਦਾ ਸੀਨ ਇਸ ਤਰ੍ਹਾਂ ਦਾ ਸੀ ਕਿ ਹੀਰੋਇਨ ਕਿਸ਼ਤੀ ਵਿੱਚੋਂ ਡਿੱਗ ਜਾਂਦੀ ਹੈ ਤੇ ਮੈਂ ਉਸ ਨੂੰ ਚੁੱਕ ਕੇ ਬਾਹਰ ਲੈਣ ਕੇ ਆਉਣਾ ਹੁੰਦਾ ਹੈ । ਇਹ ਸੀਨ ਦੋ ਤਿੰਨ ਵਾਰ ਕਰਨਾ ਪਿਆ ਤੇ ਹੀਰੋਇਨ ਨੂੰ ਮੈਨੂੰ ਦੋ ਤਿੰਨ ਵਾਰ ਚੁੱਕਣਾ ਪਿਆ । ਇਸ ਨੂੰ ਦੇਖ ਕੇ ਮੇਰੀ ਪਤਨੀ ਗੁੱਸੇ ਹੋ ਗਈ ਤੇ ਉੱਥੋਂ ਉਠ ਕੇ ਚਲੀ ਗਈ’ । ਦਾਰਾ ਸਿੰਘ ਨੇ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ । ਉਹਨਾਂ ਦੀ ਪਹਿਲੀ ਹਿੰਦੀ ਫ਼ਿਲਮ ਸੰਗਦਿਲ ਸੀ ਜਿਹੜੀ ਕਿ 1952 ਵਿੱਚ ਰਿਲੀਜ਼ ਹੋਈ ।

Related Post