ਸਿਰਫਿਰੇ ਪ੍ਰਸ਼ੰਸਕ ਨੇ ਜਦੋਂ ਰਵੀਨਾ ਟੰਡਨ ਦਾ ਜੀਣਾ ਕਰ ਦਿੱਤਾ ਸੀ ਮੁਹਾਲ, ਭੇਜੀਆਂ ਸਨ ਖ਼ੂਨ ਨਾਲ ਭਰੀਆਂ ਬੋਤਲਾਂ, ਜਾਣੋ ਦਿਲਚਸਪ ਕਿੱਸਾ

By  Shaminder November 8th 2022 05:36 PM -- Updated: November 8th 2022 05:40 PM

ਬਾਲੀਵੁੱਡ ਸਿਤਾਰਿਆਂ ਦੀ ਵੱਡੀ ਫੈਨ ਫਾਲੋਵਿੰਗ ਹੁੰਦੀ ਹੈ । ਆਪਣੀ ਵੱਧਦੀ ਫੈਨ ਫਾਲੋਵਿੰਗ ਦੇ ਕਾਰਨ ਇਹ ਸਿਤਾਰੇ ਕਾਫੀ ਖੁਸ਼ ਵੀ ਹੁੰਦੇ ਹਨ ।ਪਰ ਕਈ ਵਾਰ ਇਹ ਫੈਨਸ ਇਨ੍ਹਾਂ ਸਿਤਾਰਿਆਂ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਵੀ ਬਣ ਜਾਂਦੇ ਹਨ । ਅਜਿਹਾ ਹੀ ਕੁਝ ਹੋਇਆ ਸੀ ਮਸਤ ਮਸਤ ਗਰਲ ਰਵੀਨਾ ਟੰਡਨ (Raveena Tandon) ਦੇ ਨਾਲ । ਜਿਨ੍ਹਾਂ ਨੂੰ ਇੱਕ ਵਾਰ ਆਪਣੇ ਇੱਕ ਪ੍ਰਸ਼ੰਸਕ ਦੇ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ।

image source: instagram

ਹੋਰ ਪੜ੍ਹੋ : ਗੁਰਦੁਆਰਾ ਸਾਹਿਬ ‘ਚ ਗੁਰਪੁਰਬ ਦੇ ਮੌਕੇ ਸੰਗਤਾਂ ਦੀ ਸੇਵਾ ਕਰਦੀ ਨਜ਼ਰ ਆਈ ਅਦਾਕਾਰਾ ਨਿਮਰਤ ਕੌਰ, ਵੇਖੋ ਵੀਡੀਓ

ਜੀ ਹਾਂ ਇਸ ਬਾਰੇ ਅਦਾਕਾਰਾ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਇਹ ਸਿਰਫਿਰਿਆ ਪ੍ਰਸ਼ੰਸਕ ਕਹਿੰਦਾ ਸੀ ਕਿ ਉਸ ਦਾ ਰਵੀਨਾ ਟੰਡਨ ਦੇ ਨਾਲ ਵਿਆਹ ਹੋ ਚੁੱਕਿਆ ਹੈ । ਇਸ ਦੇ ਨਾਲ ਹੀ ਇੱਕ ਵਾਰ ਤਾਂ ਉਸ ਨੇ ਖੁਨ ਦੇ ਨਾਲ ਭਰੀਆਂ ਬੋਤਲਾਂ ਅਤੇ ਖ਼ਤ ਤੱਕ ਅਦਾਕਾਰਾ ਦੇ ਘਰ ਭੇਜ ਦਿੱਤੇ ਸਨ ।

image of raveena tandon

ਹੋਰ ਪੜ੍ਹੋ : ਕਾਜੋਲ, ਰਕੁਲਪ੍ਰੀਤ ਅਤੇ ਨਿਮਰਤ ਕੌਰ ਨੇ ਗੁਰਪੁਰਬ ਦੇ ਮੌਕੇ ‘ਤੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਵੇਖੋ ਵੀਡੀਓ

ਇਹ ਪ੍ਰਸ਼ੰਸਕ ਇੱਥੇ ਹੀ ਨਹੀਂ ਰੁਕਿਆ ਉਸ ਨੇ ਅਦਾਕਾਰਾ ਦੇ ਪਤੀ ਦੀ ਕਾਰ ‘ਤੇ ਵੀ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਪੁਲਿਸ ਦੀ ਮਦਦ ਲੈਣੀ ਪਈ ਸੀ । ਰਵੀਨਾ ਟੰਡਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Raveena Tandon With Family image From instagram

ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਫ਼ਿਲਮਾਂ ‘ਚ ਨਿਭਾਏ ਹਨ। ਭਾਵੇਂ ਉਹ ਸੰਜੀਦਾ ਹੋਣ, ਹਲਕੀ ਫੁਲਕੀ ਕਾਮੇਡੀ ਜਾਂ ਫਿਰ ਰੋਮਾਂਟਿਕ ਕਿਰਦਾਰ ਹੋਣ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਅਦਾਕਾਰਾ ਫ਼ਿੱਟ ਬੈਠਦੀ ਹੈ ।

 

View this post on Instagram

 

A post shared by Raveena Tandon (@officialraveenatandon)

Related Post