ਸਿੱਧੂ ਮੂਸੇਵਾਲੇ ਨੇ ਜਦੋਂ ਬੂਟ ਪਾਲਿਸ਼ ਵਾਲੇ ਕੋਲ ਪਹੁੰਚ ਪੇਸ਼ ਕੀਤੀ ਸੀ ਬਜ਼ੁਰਗਾਂ ਦੇ ਸਨਮਾਨ ਦੀ ਮਿਸਾਲ, ਵੇਖੋ ਵੀਡੀਓ

By  Pushp Raj June 3rd 2022 01:14 PM

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 29 ਮਈ ਨੂੰ ਸਦੀਵੀਂ ਵਿਛੋੜਾ ਦੇ ਗਏ, ਪਰ ਉਨ੍ਹਾਂ ਦੇ ਫੈਨਜ਼ ਤੇ ਚਾਹੁਣ ਵਾਲੇ ਅਜੇ ਵੀ ਇਸ ਗੱਲ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ। ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਦੀਆਂ ਵੀਡੀਓਜ਼ ਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਇੱਕ ਬੂਟ ਪਾਲਿਸ਼ ਕਰਨ ਵਾਲੇ ਵਿਅਕਤੀ ਕੋਲ ਬੈਠੇ ਨਜ਼ਰ ਆ ਰਹੇ ਹਨ।

ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਤੇ ਵੀਡੀਓ ਫੈਨਜ਼ ਲਗਾਤਾਰ ਸ਼ੇਅਰ ਕਰ ਰਹੇ ਹਨ। ਇੰਝ ਉਹ ਆਪਣੇ ਚਹੇਤੇ ਸਟਾਰ ਨੂੰ ਯਾਦ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵਿੱਚ ਮੂਸੇਵਾਲਾ ਇੱਕ ਬਜ਼ੁਰਗ ਵਿਅਕਤੀ ਕੋਲ ਬੈਠੇ ਨਜ਼ਰ ਆ ਰਹੇ ਹਨ, ਜੋ ਕਿ ਬੂਟ ਪਾਲਿਸ਼ ਕਰਦਾ ਹੈ।

ਇਸ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਇੱਕ ਬੂਟ ਪਾਲਿਸ਼ ਕਰਨ ਵਾਲੇ ਬਜ਼ੁਰਗ ਵਿਅਕਤੀ ਕੋਲ ਬੈਠੇ ਨਜ਼ਰ ਆ ਰਹੇ ਹਨ। ਉਹ ਉਸ ਕੋਲ ਬੈਠ ਕੇ ਗੱਲਾਂ ਕਰ ਰਹੇ ਹਨ ਤੇ ਬਜ਼ੁਰਗ ਵਿਅਕਤੀ ਆਪਣਾ ਕੰਮ ਵੀ ਕਰ ਰਿਹਾ ਹੈ।

ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਇਸ ਬਜ਼ੁਰਗ ਬਾਬੇ ਦੇ ਨਾਲ ਆਪਣੇ ਬਚਪਨ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਿੱਧੂ ਮੂਸੇਵਾਲਾ ਵੋਟ ਪਾਉਣ, ਜ਼ਿੰਦਗੀ ਜਿਉਣ ਲਈ ਮਿਹਨਤ ਕਰਨ ਅਤੇ ਹੋਰਨਾਂ ਕਈ ਮੁੱਦਿਆਂ ਉੱਤੇ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਿੱਧੂ ਮੂਸੇਵਾਲਾ ਬਜ਼ੁਰਗਾਂ ਅਤੇ ਬੱਚਿਆਂ ਨਾਲ ਮਸਤੀ ਕਰਦੇ ਵੀ ਨਜ਼ਰ ਆਏ।

ਇਸ ਦੌਰਾਨ ਇੱਕ ਬੱਚਾ ਸਿੱਧੂ ਮੂਸੇਵਾਲਾ ਕੋਲ ਆਉਂਦਾ ਹੈ ਜੋ ਕਿ ਬਹੁਤ ਗੋਲ ਮਟੋਲ ਤੇ ਬੇਹੱਦ ਪਿਆਰਾ। ਉਹ ਸਿੱਧੂ ਨੂੰ ਤਸਵੀਰ ਖਿਚਵਾਉਣ ਲਈ ਕਹਿੰਦਾ ਹੈ। ਸਿੱਧੂ ਮੂਸੇਵਾਲਾ ਉਸ ਨਾਲ ਪਿਆਰ ਭਰੇ ਅੰਦਾਜ਼ ਵਿੱਚ ਮਸਤੀ ਕਰਦੇ ਹਨ ਤੇ ਉਸ ਕੋਲੋਂ ਫੋਨ ਲੈ ਕੇ ਆਪ ਸੈਲਫੀ ਲਈ। ਇਸ ਦੌਰਾਨ ਉਹ ਬੱਸ ਅੱਡੇ ਨੇੜੇ ਸੜਕਾਂ ਉੱਤੇ ਦੁਕਾਨਾਂ ਲਾਉਣ ਵਾਲੀਆਂ ਦੀਆਂ ਮੁਸ਼ਕਲਾਂ ਸੁਣਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਅੰਤ ਵਿੱਚ ਉਹ ਬੂਟ ਪਾਲਿਸ਼ ਕਰਨ ਵਾਲੇ ਬਜ਼ੁਰਗ ਤੇ ਹੋਰਨਾਂ ਲੋਕਾਂ ਨੂੰ ਧੰਨਵਾਦ ਕਹਿੰਦੇ ਹਨ।

IIFA Awards 2022: 'We should keep KK, Sidhu Moose Wala's legacy alive', says Asees Kaur

ਹੋਰ ਪੜ੍ਹੋ : ਭਾਰਤੀ ਸਿੰਘ, ਰਵੀਨਾ ਟੰਡਨ ਤੇ ਫਰਾਹ ਖਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਅਗਲੀ ਤਰੀਕ ਤੱਕ ਕਾਰਵਾਈ 'ਤੇ ਲੱਗੀ ਰੋਕ

ਸਿੱਧੂ ਮੂਸੇਵਾਲਾ ਦੀ ਵੀਡੀਓ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਸ਼ੇਅਰ ਕੀਤੀ ਹੈ। ਲੋਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਇਸ ਉੱਤੇ ਆਪੋ -ਆਪਣੀਆਂ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਆਪਣੇ ਚਹੇਤੇ ਸਟਾਰ ਨੂੰ ਯਾਦ ਕਰ ਭਾਵੁਕ ਹੁੰਦੇ ਵੀ ਨਜ਼ਰ ਆਏ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਆਪਣੇ ਮਾਤਾ-ਪਿਤਾ ਤੇ ਬਜ਼ੁਰਗਾਂ ਨਾਲ ਬੇਹੱਦ ਪਿਆਰ ਕਰਦੇ ਸੀ। ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਪਿੰਡ ਵਿੱਚ ਬਤੀਤ ਕਰਦੇ ਸਨ।

 

View this post on Instagram

 

A post shared by Jenny Johl (@jennyjohalmusic)

Related Post