ਜਦੋਂ ਕੰਵਰ ਗਰੇਵਾਲ ਦੇ ਗਾਏ ਗੀਤ ਨੂੰ ਸੁਣ ਫੁਟ-ਫੁਟ ਕੇ ਰੋ ਪਈ ਭਰੀ ਮਹਿਫ਼ਿਲ 'ਚ ਔਰਤ

By  Shaminder May 24th 2019 01:01 PM -- Updated: May 24th 2019 01:09 PM

ਕੰਵਰ ਗਰੇਵਾਲ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਆਪਣੀ ਸੂਫ਼ੀ ਗਾਇਕੀ ਦੇ ਨਾਲ ਹਰ ਕਿਸੇ ਦੇ ਦਿਲ ਨੂੰ ਟੁੰਬਿਆ ਹੈ । ਉਨ੍ਹਾਂ ਦੇ ਗੀਤ ਸਿੱਧੇ ਰੱਬ ਨਾਲ ਜੋੜਦੇ ਨੇ । ਉਨ੍ਹਾਂ ਦੀ ਗਾਇਕੀ ਚੋਂ ਸੂਫ਼ੀਆਨਾ ਰੰਗਤ ਵੇਖਣ ਨੂੰ ਮਿਲਦੀ ਹੈ ਜੋ ਰੂਹਾਂ ਨੂੰ ਸਕੂਨ ਦਿੰਦੀ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਬਹੁਤ ਹੀ ਮਕਬੂਲ ਗੀਤ 'ਸਾਹਮਣੇ ਹੋਵੇ ਯਾਰ ਤਾਂ ਨੱਚਣਾ ਪੈਂਦਾ ਏ' ਸੁਨਾਉਣ ਜਾ ਰਹੇ ਹਾਂ ।

ਹੋਰ ਵੇਖੋ :'ਰਬਾਬ ਮਰਦਾਨੇ ਦੀ’ ਨਾਲ ਕੰਵਰ ਗਰੇਵਾਲ ਦੇ ਰਹੇ ਨੇ ਸਮਾਜ ਨੂੰ ਸੇਧ , ਦੇਖੋ ਵੀਡੀਓ

https://www.youtube.com/watch?v=0qDuRdvzRec

ਇਸ ਗੀਤ ਨੂੰ ਪੀਟੀਸੀ  ਦੇ ਇੱਕ ਸ਼ੋਅ ਦੌਰਾਨ  ਕੰਵਰ ਗਰੇਵਾਲ ਨੇ ਆਪਣੇ ਇਸ ਗੀਤ ਨਾਲ ਅਜਿਹਾ ਸਮਾਂ ਬੰਨਿਆ ਕਿ ਹਰ ਕੋਈ ਸਿੱਧਾ ਮਾਲਕ ਨਾਲ ਜੁੜ ਗਿਆ । ਕੰਵਰ ਗਰੇਵਾਲ ਨੇ ਇਸ ਗੀਤ ਦੇ ਜ਼ਰੀਏ ਖੂਬ ਵਾਹਵਾਹੀ ਖੱਟੀ ।

https://www.instagram.com/p/BxzEwaNJJqq/

ਇਸ ਗੀਤ 'ਚ ਉਨ੍ਹਾਂ ਇਸ਼ਕ ਮਿਜ਼ਾਜ਼ੀ ਦੀ ਗੱਲ ਕਰਦਿਆਂ ਹੋਇਆਂ ਇਸ਼ਕ ਹਕੀਕੀ ਦੀ ਗੱਲ ਕੀਤੀ ਹੈ ਕਿ ਯਾਰ ਯਾਨੀ ਕਿ ਆਪਣੇ ਮੁਰਸ਼ਦ-ਏ-ਪੀਰ ਨੂੰ ਮਨਾਉਣ ਲਈ ਕਿਸ ਤਰ੍ਹਾਂ ਬਾਬਾ ਬੁੱਲ੍ਹੇ ਸ਼ਾਹ ਵੀ ਕੰਜਰੀ ਬਣ ਕੇ ਨੱਚੇ ਸਨ ,ਉਸੇ ਤਰ੍ਹਾਂ ਯਾਰ ਮਨਾਉਣ ਲਈ ਕੰਜਰੀ ਵੀ ਬਣਨਾ ਪੈ ਜਾਵੇ ਤਾਂ ਇਸ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ।ਕੰਵਰ ਗਰੇਵਾਲ ਦਾ ਇਹ ਵੀਡੀਓ ਪੀਟੀਸੀ ਦੇ ਇੱਕ ਸ਼ੋਅ ਦੌਰਾਨ ਦਾ ਹੈ ।

https://www.instagram.com/p/BwbtL7-Fhtn/

ਜਿਸ 'ਚ ਉਨ੍ਹਾਂ ਨੇ ਲੋਕਾਂ ਨੂੰ ਝੂਮਣ ਲਾ ਦਿੱਤਾ ਤਾੜੀਆਂ ਦੀ ਗੜਗੜਾਹਟ ਨੂੰ ਸੁਣ ਕੇ ਅਤੇ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਕੰਵਰ ਗਰੇਵਾਲ ਨੇ ਇਸ਼ਕ ਮਿਜ਼ਾਜ਼ੀ ਦੇ ਜ਼ਰੀਏ ਇਸ਼ਕ ਹਕੀਕੀ ਦਾ ਅਹਿਸਾਸ ਲੋਕਾਂ ਨੂੰ ਕਰਵਾਇਆ ।ਇਸ ਮਹਿਫ਼ਿਲ 'ਚ ਜਦੋਂ ਕੰਵਰ ਗਰੇਵਾਲ ਨੇ ਮਾਂ ਦੀ ਉਸਤਤ 'ਚ ਗੀਤ ਗਾਇਆ ਤਾਂ ਇਸ ਭਰੇ ਸਮਾਗਮ 'ਚ ਇੱਕ ਔਰਤ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ 'ਚੋਂ ਅੱਥਰੂ ਵਹਿ ਤੁਰੇ।

Related Post