ਜਾਣੋ ਆਸਕਰ ਜੇਤੂ ਅਦਾਕਾਰ ਵਿਲ ਸਮਿਥ ਦੀ ਫਿਲਮ 'ਕਿੰਗ ਰਿਚਰਡ' ਕਿਸ ਓਟੀਟੀ ਪਲੇਟਫਾਰਮ 'ਤੇ ਹੈ ਉਪਲਬਧ

By  Pushp Raj March 28th 2022 03:41 PM -- Updated: March 28th 2022 03:46 PM

ਵਿਲ ਸਮਿਥ ਨੂੰ ਕੌਣ ਨਹੀਂ ਜਾਣਦਾ? ਉਸ ਨੇ ਆਪਣੀ ਫਿਲਮ 'ਕਿੰਗ ਰਿਚਰਡ' ਲਈ ਆਸਕਰ 2022 ਵਿੱਚ ਬੈਸਟ ਐਕਟਰ ਦਾ ਅਵਾਰਡ ਜਿੱਤਿਆ ਹੈ। ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ ਅਤੇ ਉਹ ਆਪਣੀਆਂ ਸਾਰੀਆਂ ਫਿਲਮਾਂ ਵਿੱਚ ਆਪਣੇ ਕਿਰਦਾਰ ਨੂੰ ਜਾਇਜ਼ ਠਹਿਰਾਉਂਦਾ ਹੈ। ਹਾਲੀਵੁੱਡ ਅਦਾਕਾਰ ਨੇ ਆਸਕਰ ਜਿੱਤਿਆ ਅਤੇ ਲੋਕਾਂ ਨੇ ਨੈੱਟਫਲਿਕਸ, ਐਮਾਜ਼ਾਨ ਪ੍ਰਾਈਮ, ਐਚਬੀਓ ਮੈਕਸ ਅਤੇ ਹੋਰ ਓਟੀਟੀ ਪਲੇਟਫਾਰਮਾਂ 'ਤੇ ਉਸ ਦੀ ਫਿਲਮ 'ਕਿੰਗ ਰਿਚਰਡ' ਨੂੰ ਲੱਭਣਾ ਸ਼ੁਰੂ ਕਰ ਦਿੱਤਾ।

ਇਹ ਫਿਲਮ ਸਿਰਫ ਅਮਰੀਕਾ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਪਰ ਹੁਣ ਦੁਨੀਆ ਭਰ ਦੇ ਲੋਕ ਇਸ ਫਿਲਮ ਨੂੰ ਦੇਖਣਾ ਚਾਹੁੰਦੇ ਹਨ। ਇਸੇ ਤਰ੍ਹਾਂ, ਲੋਕ ਕਿੰਗ ਰਿਚਰਡ ਦੀ ਓਟੀਟੀ 'ਤੇ ਰਿਲੀਜ਼ ਹੋਣ ਦੀ ਦੀ ਤਰੀਕ ਭਾਲ ਰਹੇ ਹਨ।

ਇਹ ਫਿਲਮ 25 ਮਾਰਚ ਨੂੰ ਭਾਰਤੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ ਪਰ ਜੇਕਰ ਤੁਸੀਂ ਇਸ ਨੂੰ ਆਨਲਾਈਨ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਇੱਥੇ ਦੇਖ ਸਕਦੇ ਹੋ।

'ਕਿੰਗ ਰਿਚਰਡ' OTT ਰਿਲੀਜ਼: ਵਿਲ ਸਮਿਥ-ਸਟਾਰਰ ਸਪੋਰਟਸ ਡਰਾਮਾ ਕਿੱਥੇ ਦੇਖਣਾ ਹੈ?

ਕੀ 'ਕਿੰਗ ਰਿਚਰਡ' ਨੈੱਟਫਲਿਕਸ 'ਤੇ ਉਪਲਬਧ ਹੋਵੇਗਾ?

ਨਹੀਂ, ਫਿਲਮ Netflix 'ਤੇ ਉਪਲਬਧ ਨਹੀਂ ਹੈ। ਇਸ ਲਈ, ਇੱਕ ਵੱਡਾ NO!

ਹੋਰ ਪੜ੍ਹੋ : Oscars Award 2022: ਵਿਲ ਸਮਿਥ ਨੇ ਬੈਸਟ ਐਕਟਰ ਤੇ ਜੈਸਿਕਾ ਚੈਸਟੇਨ ਨੇ ਜਿੱਤਿਆ ਬੈਸਟ ਐਕਟਰਸ ਦਾ ਪੁਰਸਕਾਰ

ਕੀ 'ਕਿੰਗ ਰਿਚਰਡ' ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਉਪਲਬਧ ਹੋਵੇਗਾ?

ਸਟ੍ਰੀਮਿੰਗ ਦਿੱਗਜ ਨੈੱਟਫਲਿਕਸ ਵਾਂਗ, ਵਿਲ ਸਮਿਥ ਦਾ ਸਪੋਰਟਸ ਡਰਾਮਾ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਵੀ ਉਪਲਬਧ ਨਹੀਂ ਹੋਵੇਗਾ।

ਕੀ 'ਕਿੰਗ ਰਿਚਰਡ' HBO ਮੈਕਸ 'ਤੇ ਰਿਲੀਜ਼ ਹੋਵੇਗੀ?

ਹਾਂ , ਤੁਸੀਂ ਇਸ ਫ਼ਿਲਮ ਨੂੰ ਆਖਰੀ ਵਿਕਲਪ ਯਾਨੀ ਕਿ HBO OTT ਪਲੇਟਫਾਰਮ ਉੱਤੇ ਵੇਖ ਸਕਦੇ ਹੋ। ਹਾਂ, ਫਿਲਮ HBO Max 'ਤੇ ਉਪਲਬਧ ਹੈ।

Related Post