ਦੱਸੋ ਗਿੱਪੀ ਗਰੇਵਾਲ ਦੇ ਨਵੇਂ ਆਉਣ ਵਾਲੇ ਗੀਤ ‘ਚ ਕਿਸ ਨੂੰ ਦੇਖਣਾ ਚਾਹੁੰਦੇ ਹੋ ਤੁਸੀਂ ਪਰਮੀਸ਼ ਵਰਮਾ ਜਾਂ ਜੈਜ਼ੀ ਬੀ ਨੂੰ !

By  Lajwinder kaur April 12th 2020 04:06 PM -- Updated: April 12th 2020 04:37 PM

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ‘ਨੱਚ ਨੱਚ' (NACH NACH) ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਗੀਤ ਦਾ ਪੋਸਟਰ ਵੀ ਕੁਝ ਦਿਨ ਪਹਿਲਾਂ ਹੀ ਸ਼ੇਅਰ ਕੀਤਾ ਸੀ ਤੇ ਹੁਣ ਉਨ੍ਹਾਂ ਨੇ ਇੱਕ ਹੋਰ ਪੋਸਟਰ ਸ਼ੇਅਰ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਆਪਣੇ ਫੈਨਜ਼ ਤੋਂ ਪੁੱਛਿਆ ਹੈ ਦੱਸੋ ਇਸ ਗੀਤ ‘ਚ ਕਿਸ ਦੀ ਫੀਚਰਿੰਗ ਹੋਵੇਗੀ ਜੈਜ਼ੀ ਬੀ ਜਾਂ ਫਿਰ ਪਰਮੀਸ਼ ਵਰਮਾ ਦੀ । ਜਿਸ ਤੋਂ ਬਾਅਦ ਪ੍ਰਸ਼ੰਸਕ ਕਮੈਂਟਸ ਕਰਕੇ ਆਪਣੀ-ਆਪਣੀ ਰਾਏ ਦੇ ਰਹੇ ਨੇ ।

 

View this post on Instagram

 

Hanji Kro Guess Kisdi Featuring Howegi...??? Karo Comment ? @jazzyb @parmishverma @thehumblemusic

A post shared by Gippy Grewal (@gippygrewal) on Apr 11, 2020 at 8:29pm PDT

ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਅਤੇ ਫੀਮੇਲ ਫੀਚਰਿੰਗ ‘ਚ ਨੀਰੂ ਬਾਜਵਾ ਤੇ ਸਰਗੁਣ ਮਹਿਤਾ ਦੇ ਪੋਸਟਰ ਸ਼ੇਅਰ ਕਰਕੇ ਲੋਕਾਂ ਨੂੰ ਪੁੱਛਿਆ ਹੈ ਕਿਸ ਨੂੰ ਗੀਤ ‘ਚ ਫੀਚਰਿੰਗ ਕਰਦੇ ਹੋਏ ਦੇਖਣਾ ਚਾਹੁੰਦੇ ਨੇ ।

 

View this post on Instagram

 

Nach Nach vich koun Nachugi? Any idea ? Karo comment ? @neerubajwa @sargunmehta @thehumblemusic

A post shared by Gippy Grewal (@gippygrewal) on Apr 11, 2020 at 4:30am PDT

 

View this post on Instagram

 

Nach Nach vich koun Nachugi? Any idea ? Karo comment ? @neerubajwa @sargunmehta @thehumblemusic

A post shared by Gippy Grewal (@gippygrewal) on Apr 11, 2020 at 4:30am PDT

ਜੇ ਗੱਲ ਕਰੀਏ ਨੱਚ ਨੱਚ ਗੀਤ ਦੀ ਤਾਂ ਉਸ ਦੇ ਬੋਲ ਕੁਲਸ਼ਨ ਸੰਧੂ ਤੇ ਮਿਊਜ਼ਿਕ ENZO ਨੇ ਦਿੱਤਾ ਹੈ । ਇਹ ਗੀਤ ਬਹੁਤ ਜਲਦ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਲੈ ਕੇ ਫੈਨਜ਼ ਬੜੇ ਉਤਸੁਕ ਨੇ ।

 

View this post on Instagram

 

???

A post shared by Gippy Grewal (@gippygrewal) on Apr 6, 2020 at 4:12am PDT

ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ‘ਸੁੱਖ ਤਾਂ ਹੈ?’ ਟਾਈਟਲ ਹੇਠ ਆਪਣੀ ਆਵਾਜ਼ ‘ਚ ਇੱਕ ਵੀਡੀਓ ਲੈ ਕੇ ਆਏ ਸਨ । ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ । ਇਸ ਤੋਂ ਇਲਾਵਾ ਉਹ ਆਪਣੀ ਟੀਮ ਦੇ ਨਾਲ ਮਿਲਕੇ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਨੇ । ਇਸ ਤੋਂ ਇਲਾਵਾ ਉਹ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਲਈ ਵੀਡੀਓ ਪਾਉਂਦੇ ਰਹਿੰਦੇ ਨੇ ਤੇ ਲੋਕਾਂ ਨੂੰ ਘਰ ‘ਚ ਹੀ ਰਹਿਣ ਦੀ ਅਪੀਲ ਕਰਦੇ ਰਹਿੰਦੇ ਨੇ ।

Related Post