ਅਦਾਕਾਰਾ ਸ਼ਮਿਤਾ ਸ਼ੈੱਟੀ ਨੇ ਕਿਉਂ ਨਹੀਂ ਕਰਵਾਇਆ ਵਿਆਹ ? ਦੱਸੀ ਇਹ ਵਜ੍ਹਾ

By  Rupinder Kaler March 5th 2021 12:07 PM

ਫ਼ਿਲਮਾਂ ਵਿੱਚੋਂ ਪੂਰੀ ਤਰ੍ਹਾਂ ਗਾਇਬ ਹੋ ਚੁੱਕੀ ਅਦਾਕਾਰਾ ਸ਼ਮਿਤਾ ਸ਼ੈੱਟੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ । ਉਹਨਾਂ ਦਾ ਬੋਲਡ ਅੰਦਾਜ਼ ਹਰ ਇੱਕ ਨੂੰ ਪਸੰਦ ਆਉਂਦਾ ਹੈ । ਪਰ ਉਹਨਾਂ ਨੂੰ ਅਕਸਰ ਇਹ ਸਵਾਲ ਕੀਤਾ ਜਾਂਦਾ ਹੈ ਕਿ ਉਹ ਹਾਲੇ ਤੱਕ ਸਿੰਗਲ ਕਿਉਂ ਹੈ ।

image from shamita shetty's Instagram

ਹੋਰ ਪੜ੍ਹੋ :

ਰੌਸ਼ਨ ਪ੍ਰਿੰਸ ਦੇ ਬੇਟੇ ਦਾ ਹੈ ਅੱਜ ਜਨਮ ਦਿਨ, ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਹਨ ਵਧਾਈਆਂ

image from shamita shetty's Instagram

ਇਸ ਨੂੰ ਲੈ ਕੇ ਸ਼ਮਿਤਾ ਨੇ ਇੱਕ ਵੈੱਬਸਾਈਟ ਨੂੰ ਜਵਾਬ ਦਿੰਦੇ ਹੋਏ ਕਿਹਾ ‘ਵਿਆਹੇ ਹੋਏ ਲੋਕਾਂ ਵਿੱਚ ਅੱਜ ਕੱਲ੍ਹ ਜੋ ਕੁਝ ਹੋ ਰਿਹਾ ਹੈ, ਉਸ ਸਭ ਨੂੰ ਦੇਖ ਕੇ ਡਰਨ ਲੱਗੀ ਹੈ । ਜੇਕਰ ਉਹ ਕਿਸੇ ਨਾਲ ਵਿਆਹ ਕਰਦੀ ਹੈ ਤਾਂ ਉਹ ਚਾਹੇਗੀ ਕਿ ਉਹ ਉਸ ਨਾਲ ਤਾਉਮਰ ਨਾਲ ਰਹੇ । ਮੈਂ ਵਿਆਹ ਤਾਂ ਕਰਨਾ ਚਾਹੁੰਦੀ ਹਾਂ ਪਰ ਮੈਨੂੰ ਨਹੀਂ ਪਤਾ ਕਿ ਮੇਰਾ ਲਾੜਾ ਕਿੱਥੇ ਹੈ ?

image from shamita shetty's Instagram

ਉਹ ਕਿਤੇ ਤਾਂ ਹੈ ਜਿਸ ਨੂੰ ਲੱਭਣਾ ਪਵੇਗਾ । ਮੈਂ ਆਪਣੇ ਦਿਲ ਦੀ ਗੱਲ ਕਿਸੇ ਤੋਂ ਛੁਪਾਉਂਦੀ ਨਹੀਂ, ਇਸੇ ਕਰਕੇ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਮੇਰੀ ਮੁਲਾਕਾਤ ਕਿਸੇ ਵੀ ਅਜਿਹੇ ਸ਼ਖਸ਼ ਨਾਲ ਨਹੀਂ ਹੋਈ, ਜਿਸ ਨਾਲ ਮੈਂ ਆਪਣੀ ਜ਼ਿੰਦਗੀ ਬਿਤਾਉਣਾ ਚਾਹਾਂ’ ।

Related Post