ਮੋਬਾਈਲ ਸਰਾਣੇ ਰੱਖ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਸਰੀਰ ’ਤੇ ਪੈਂਦਾ ਹੈ ਮਾੜਾ ਪ੍ਰਭਾਵ

By  Rupinder Kaler October 28th 2020 07:13 PM

ਸਾਡੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਆਪਣੇ ਸਮਾਰਟਫ਼ੋਨ ਤੇ ਟੈਬਲੇਸਟ ਆਪਣੇ ਸਰਾਣੇ ਰੱਖ ਕੇ ਸੌਂਦੇ ਹਨ, ਪਰ ਅਜਿਹਾ ਕਰਨਾ ਸਾਡੇ ਲਈ ਖਤਰਨਾਕ ਹੋ ਸਕਦਾ ਹੈ । ਇੱਕ ਖੋਜ ਮੁਤਾਬਿਕ ਫ਼ੋਨ ਵਿੱਚ ਬਹੁਤ ਸਾਰੀਆਂ ਖ਼ਤਰਨਾਕ ਗੈਸਾਂ ਨਿਕਲਦੀਆਂ ਹਨ । ਜਿਨ੍ਹਾਂ ਦਾ ਸਾਡੇ ਸਰੀਰ ਤੇ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ । ਵਿਗਿਆਨੀਆਂ ਮੁਤਾਬਿਕ ਮੋਬਾਈਲ ਦੀ ਲਿਥੀਅਮ-ਆਈਨ ਬੈਟਰੀਆਂ ਤੋਂ 100 ਤੋਂ ਜ਼ਿਆਦਾ ਜ਼ਹਿਰੀਲੀ ਗੈਸਾਂ ਨਿਕਲਦੀਆਂ ਹਨ ।

mobile

ਹੋਰ ਪੜ੍ਹੋ :-

ਰਾਜਕੁਮਾਰ ਰਾਓ ਧਰਮਿੰਦਰ ਦੀ ਇਸ ਫ਼ਿਲਮ ਦੇ ਸੀਕਵਲ ਵਿੱਚ ਆਉਣਗੇ ਨਜ਼ਰ

ਖੌਲਦੇ ਤੇਲ ਵਿੱਚ ਹੱਥ ਪਾ ਕੇ ਪਕਵਾਨ ਤਲਦੀ ਹੈ ਇਹ ਔਰਤ, ਵੀਡੀਓ ਹੋ ਰਹੀ ਹੈ ਵਾਇਰਲ

sleeping

ਜਿਨ੍ਹਾਂ ਵਿੱਚ ਕਾਰਬਨ ਮੋਨੋਆਕਸਾਈਡ ਵੀ ਸ਼ਾਮਲ ਹੈ। ਜਿਸ ਨਾਲ ਅੱਖਾਂ ਤੇ ਚਮੜੀ ਵਿੱਚ ਜਲਨ ਦੀ ਸਮੱਸਿਆ ਪੈਦਾ ਹੁੰਦੀ ਹੈ। ਇਹ ਗੈਸਾਂ ਆਸਪਾਸ ਦੇ ਮਾਹੌਲ ਨੂੰ ਵੀ ਵੱਡੇ ਪੱਧਰ ਉੱਤੇ ਨੁਕਸਾਨ ਪਹੁੰਚਦੀਆਂ ਹਨ। ਚੀਨ ਦੇ ਇੰਸਟੀਚਿਊਟ ਆਫ਼ ਐਨਬੀਸੀ ਡਿਫੈਂਸ ਐਂਡ ਸਿਨਗੁਹਾ ਯੂਨੀਵਰਸਿਟੀ ਦੀ ਖੋਜ ਅਨੁਸਾਰ ਅਜੇ ਵੀ ਬਹੁਤ ਸਾਰੇ ਲੋਕ ਸਮਰਾਟਫ਼ੋਨ ਦੀ ਜ਼ਰੂਰਤ ਤੋਂ ਜ਼ਿਆਦਾ ਗਰਮ ਜਾਂ ਖ਼ਰਾਬ ਚਾਰਜਰ ਨਾਲ ਚਾਰਜ ਕਰਨ ਦੇ ਖ਼ਤਰਿਆਂ ਤੋਂ ਅਣਜਾਣ ਹਨ।

sleeping

ਇੰਸਟੀਚਿਊਟ ਆਫ਼ ਐਨਬੀਸੀ ਡਿਫੈਂਸ ਦੇ ਪ੍ਰੋਫੈਸਰ ਜੀ ਸਨ ਨੇ ਆਖਿਆ ਕਿ ਅੱਜ ਕੱਲ੍ਹ ਦੁਨੀਆ ਭਰ ਵਿੱਚ ਲੋਕ ਲਿਥੀਅਮ ਆਈਨ ਬੈਟਰੀ ਦਾ ਇਸਤੇਮਾਲ ਕਰ ਰਹੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਇਸ ਦੇ ਖ਼ਤਰਿਆਂ ਦੇ ਬਾਰੇ ਕੋਈ ਜਾਣਕਾਰੀ ਨਹੀਂ। ਪ੍ਰੋਫੈਸਰ ਸਨ ਤੇ ਉਸ ਦੇ ਸਹਿਯੋਗੀਆਂ ਨੇ ਕਈ ਕਾਰਨਾਂ ਦੀ ਪਛਾਣ ਕੀਤੀ ਹੈ ਜੋ ਖ਼ਤਰਨਾਕ ਗੈਸਾਂ ਨੂੰ ਪੈਦਾ ਕਰ ਰਹੇ ਹਨ।

Related Post