ਰਾਜਕੁਮਾਰ ਰਾਓ ਧਰਮਿੰਦਰ ਦੀ ਇਸ ਫ਼ਿਲਮ ਦੇ ਸੀਕਵਲ ਵਿੱਚ ਆਉਣਗੇ ਨਜ਼ਰ

written by Rupinder Kaler | October 28, 2020

ਰਾਜਕੁਮਾਰ ਰਾਓ ਛੇਤੀ ਹੀ ਅਦਾਕਾਰਾ ਭੂਮੀ ਪੇਡਨੇਕਰ ਨਾਲ ਫਿਲਮ 'ਬਧਾਈ ਦੋ' ਵਿੱਚ ਨਜ਼ਰ ਆਉਣ ਵਾਲੇ ਹਨ । ਰਾਜਕੁਮਾਰ ਰਾਓ ਤੇ ਭੂਮੀ ਪੇਡਨੇਕਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ । 'ਬਧਾਈ ਦੋ' ਆਯੁਸ਼ਮਾਨ ਖੁਰਾਣਾ ਦੀ ਸੁਪਰਹਿੱਟ ਫਿਲਮ 'ਬਧਾਈ ਹੋ' ਦਾ ਸੀਕੁਅਲ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਦੀ ਸ਼ੂਟਿੰਗ 2021 ਦੇ ਸ਼ੁਰੂਆਤੀ ਮਹੀਨੇ ਤੋਂ ਸ਼ੁਰੂ ਹੋ ਰਹੀ ਹੈ। rajkumar ਹੋਰ ਪੜ੍ਹੋ :-

ਇਹ ਹੀ ਨਹੀਂ ਰਾਜਕੁਮਾਰ ਰਾਓ ਬਾਲੀਵੁੱਡ ਦੀ ਮਸ਼ਹੂਰ ਫਿਲਮ 'ਚੁਪਕੇ ਚੁਪਕੇ' ਦੇ ਰੀਮੇਕ 'ਚ ਵੀ ਨਜ਼ਰ ਆਉਣਗੇ। ਖ਼ਬਰਾਂ ਦੀ ਮੰਨੀਏ ਤਾਂ ‘ਬਧਾਈ ਦੋ’ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਰਾਜਕੁਮਾਰ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। 1975 ਦੀ ਕਾਮੇਡੀ ਫਿਲਮ 'ਚੁਪਕੇ ਚੁਪਕੇ' ਬਾਲੀਵੁੱਡ ਦੀ ਐਪਿਕ ਫਿਲਮਾਂ 'ਚੋਂ ਇੱਕ ਹੈ। ਇਸ ਫਿਲਮ 'ਚ ਧਰਮਿੰਦਰ ਨੇ ਪ੍ਰੋਫੈਸਰ ਪਰਿਮਲ ਦੀ ਭੂਮਿਕਾ ਨਿਭਾਈ ਸੀ ਤੇ ਅਮਿਤਾਭ ਬੱਚਨ ਨੇ ਅੰਗਰੇਜ਼ੀ ਪ੍ਰੋਫੈਸਰ 'ਸੁਕੁਮਾਰ ਸਿਨ੍ਹਾ' ਦਾ ਕਿਰਦਾਰ ਨਿਭਾਇਆ ਸੀ। rajkumar ਰਾਜਕੁਮਾਰ ਰਾਓ 'ਚੁਪਕੇ ਚੁਪਕੇ' ਦੇ ਸੀਕੁਅਲ 'ਚ ਧਰਮਿੰਦਰ ਦੇ ਪ੍ਰੋਫੈਸਰ ਵਾਲੇ ਕਿਰਦਾਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਰਾਜਕੁਮਾਰ ਰਾਓ ਅਭਿਸ਼ੇਕ ਜੈਨ ਦੀ ਇੱਕ ਫਿਲਮ ਦੀ ਸ਼ੂਟਿੰਗ ਅਭਿਨੇਤਰੀ ਕ੍ਰਿਤੀ ਸਨਨ ਨਾਲ ਚੰਡੀਗੜ੍ਹ ਵਿੱਚ ਕਰ ਰਹੇ ਹਨ। Raj ਇਸ ਫਿਲਮ ਵਿੱਚ ਰਾਜਕੁਮਾਰ ਤੇ ਕ੍ਰਿਤੀ ਉਨ੍ਹਾਂ ਅਨਾਥ ਬੱਚਿਆਂ ਦੀ ਭੂਮਿਕਾ ਵਿੱਚ ਹਨ ਜੋ ਆਪਣੇ ਲਈ ਮਾਪਿਆਂ ਨੂੰ ਅਡੋਪ ਕਰਨਾ ਚਾਹੁੰਦੇ ਹਨ। ਰਾਜਕੁਮਾਰ ਤੇ ਕ੍ਰਿਤੀ ਦੇ ਨਾਲ ਪਰੇਸ਼ ਰਾਵਲ ਤੇ ਡਿੰਪਲ ਕਪਾਡੀਆ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

0 Comments
0

You may also like