ਕੀ ਸ਼ਹਿਨਾਜ਼ ਗਿੱਲ ਬਿੱਗ ਬੌਸ ‘ਚ ਕਰੇਗੀ ਵਾਈਲਡ ਕਾਰਡ ਰਾਹੀਂ ਐਂਟਰੀ

By  Shaminder December 7th 2021 01:37 PM -- Updated: December 7th 2021 01:43 PM

ਬਿੱਗ ਬੌਸ ‘ਚ ਸਿਧਾਰਥ ਸ਼ੁਕਲਾ ਦੇ ਨਾਲ ਸੁਰਖੀਆਂ ਵਟੋਰਨ ਵਾਲੀ ਸ਼ਹਿਨਾਜ਼ ਗਿੱਲ (Shehnaaz Gill)  ਇੱਕ ਵਾਰ ਮੁੜ ਤੋਂ ਸੁਰਖੀਆਂ ‘ਚ ਹੈ । ਖ਼ਬਰਾਂ ਆ ਰਹੀਆਂ ਹਨ ਕਿ ਸ਼ਹਿਨਾਜ਼ ਗਿੱਲ ਜਲਦ ਹੀ ਬਿੱਗ ਬੌਸ -15 ਦੇ ਘਰ ‘ਚ ਐਂਟਰੀ ਕਰ ਸਕਦੀ ਹੈ । ਖ਼ਬਰਾਂ ਹਨ ਕਿ ਸ਼ਹਿਨਾਜ਼ ਗਿੱਲ ਬਿੱਗ ਬੌਸ (Bigg Boss) ‘ਚ ਵਾਈਲਡ ਕਾਰਡ ਦੇ ਜ਼ਰੀਏ ਐਂਟਰੀ ਕਰ ਸਕਦੀ ਹੈ ।ਕਿਉਂਕਿ ਹਾਲ ਹੀ ‘ਚ ਸ਼ੋਅ ਮੇਕਰਸ ਨੇ ਨਵੀਆਂ ਵਾਈਲਡ ਕਾਰਡ ਐਂਟਰੀਆਂ ਨੂੰ ਪੇਸ਼ ਕੀਤਾ ਹੈ । ਜਿਸ ਤੋਂ ਬਾਅਦ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸ਼ੋਅ ‘ਚ ਕੁਝ ਨਵੀਆਂ ਐਂਟਰੀਆਂ ਵੀ ਹੋ ਸਕਦੀਆਂ ਨੇ ।

shehnaaz-gill image From instagram

ਹੋਰ ਪੜ੍ਹੋ : ਜਸਵਿੰਦਰ ਬਰਾੜ ਦੀ ਆਵਾਜ਼ ‘ਚ ਨਵਾਂ ਗੀਤ ‘ਅਖਾੜਾ’ ਰਿਲੀਜ਼

ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13  ਦੇ ਘਰ ‘ਚ ਭਾਗ ਲਿਆ ਸੀ । ਇਸ ਸ਼ੋਅ ਦੌਰਾਨ ਉਸ ਦੀ ਸਿਧਾਰਥ ਸ਼ੁਕਲਾ ਦੇ ਨਾਲ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਹ ਜੋੜੀ ਸਿਡਨਾਜ਼ ਦੇ ਨਾਂਅ ਨਾਲ ਕਾਫੀ ਮਸ਼ਹੂਰ ਹੋਈ ਸੀ । ਇਸ ਸ਼ੋਅ ‘ਚ ਸਿਧਾਰਥ ਸ਼ੁਕਲਾ ਨੇ ਟਰਾਫੀ ਜਿੱਤੀ ਸੀ ।

Shehnaaz-Gill image From instagram

ਪਰ ਇਸ ਜੋੜੀ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ, ਬਿੱਗ ਬੌਸ ਚੋਂ ਬਾਹਰ ਆਉਣ ਤੋਂ ਬਾਅਦ ਵੀ ਇਹ ਜੋੜੀ ਕਈ ਵਾਰ ਇੱਕਠਿਆਂ ਨਜ਼ਰ ਆਈ । ਇਸ ਤੋਂ ਇਲਾਵਾ ਕਈ ਗੀਤਾਂ ‘ਚ ਵੀ ਇੱਕਠਿਆਂ ਨੇ ਕੰਮ ਕੀਤਾ ਸੀ । ਦੱਸ ਦਈਏ ਕਿ ਸ਼ਹਿਨਾਜ਼ ਨੇ ਬਿੱਗ ਬੌਸ 13  ਦੇ ਘਰ ਵਿੱਚ ਹਿੱਸਾ ਲਿਆ ਸੀ। ਉਸ ਨੂੰ ਫਿਨਾਲੇ ਤੱਕ ਦਾ ਸ਼ਾਨਦਾਰ ਰਿਹਾ ਸੀ ਅਤੇ ਬਿੱਗ ਬੌਸ 13  ਸ਼ੋਅ ਵਿੱਚ ਫੇਮਸ ਪ੍ਰਤੀਯੋਗੀਆਂ ਚੋਂ ਸ਼ਹਿਨਾਜ਼ ਇੱਕ ਸੀ।

 

View this post on Instagram

 

A post shared by Shehnaaz Gill (@shehnaazgill)

ਸਿਧਾਰਥ ਨੇ ਬਿੱਗ ਬੌਸ 13 ਦਾ ਖਿਤਾਬ ਜਿੱਤਿਆ ਸੀ। ਇਸ ਦੌਰਾਨ ਹੁਣ ਬਿੱਗ ਬੌਸ 15  ਨੂੰ ਟੀਆਰਪੀ ਚਾਰਟ ਵਿੱਚ ਸਥਾਨ ਹਾਸਲ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ । ਜਿਸ ਕਰਕੇ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਹਿਨਾਜ਼ ਨੂੰ ਸ਼ੋਅ ਲਈ ਅਪ੍ਰੋਚ ਕੀਤਾ ਗਿਆ ਹੈ। ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਈ ਸੀ ਅਤੇ ਸਿਧਾਰਥ ਦੀ ਮੌਤ ਤੋਂ ਬਾਅਦ ਇਹ ਵੀ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਦੋਵੇਂ ਜਲਦ ਹੀ ਵਿਆਹ ਕਰਨ ਵਾਲੇ ਸਨ ।

 

Related Post