'ਮੁੰਡਾ ਫਰੀਦਕੋਟੀਆ' ਕੰਟੈਸਟ 'ਚ ਭਾਗ ਲੈ ਕੇ ਤੁਸੀਂ ਵੀ ਜਿੱਤ ਸਕਦੇ ਹੋ ਕੱਪਲ ਟਿਕਟ 

By  Shaminder May 31st 2019 12:16 PM -- Updated: May 31st 2019 12:20 PM

ਮੁੰਡਾ ਫਰੀਦਕੋਟੀਆ ਫ਼ਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ । ਰੌਸ਼ਨ ਪ੍ਰਿੰਸ ਦੀ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । ਫ਼ਿਲਮ 'ਚ ਉਨ੍ਹਾਂ ਦੇ ਨਾਲ ਸ਼ਰਨ ਕੌਰ ਨਜ਼ਰ ਆ ਰਹੇ ਨੇ । ਰੌਸ਼ਨ ਪ੍ਰਿੰਸ ਅਤੇ ਸ਼ਰਨ ਕੌਰ ਹੁਣ ਤੋਂ ਹੀ ਆਪਣੀ ਇਸ ਫ਼ਿਲਮ ਦੀ ਪ੍ਰਮੋਸ਼ਨ 'ਚ ਜੁਟੇ ਨੇ । ਇਸ ਫ਼ਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ ਵੱਲੋਂ ਇੱਕ ਕੰਟੈਸਟ ਰੱਖਿਆ ਗਿਆ ਹੈ । ਜਿਸ 'ਚ ਬਹੁਤ ਹੀ ਅਸਾਨ ਸਵਾਲ ਤੁਹਾਡੇ ਤੋਂ ਪੁੱਛੇ ਜਾਣਗੇ ।

ਹੋਰ ਵੇਖੋ:ਜਾਣੋ ਰੌਸ਼ਨ ਪ੍ਰਿੰਸ ਦਾ ਕਿਹੜਾ ਸੁਫ਼ਨਾ ਹੋਇਆ ਪੂਰਾ

https://www.facebook.com/ptcpunjabi/videos/2023060231321609/

ਜੇ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਠੀਕ ਦੇ ਦਿੱਤੇ ਤਾਂ ਤੁਸੀਂ ਜਿੱਤ ਸਕਦੇ ਹੋ ਮੁੰਡਾ ਫਰੀਦਕੋਟੀਆ ਫ਼ਿਲਮ ਦੇ ਲਈ ਕੱਪਲ ਟਿਕਟ ਤਾਂ ਫਿਰ ਇੰਤਜ਼ਾਰ ਕਿਸ ਗੱਲ ਦਾ ਹੈ ।ਦਿਓ ਰੌਸ਼ਨ ਪ੍ਰਿੰਸ ਦੇ ਇਸ ਸਵਾਲ ਦਾ ਜਵਾਬ ਕਿ ਫ਼ਿਲਮ ਮੁੰਡਾ ਫਰੀਦਕੋਟੀਆ 'ਚ ਸ਼ਰਨ ਕੌਰ ਕਿਸ ਦੇਸ਼ ਨਾਲ ਸਬੰਧਤ ਹਨ? ਆਪਸ਼ਨ ਇਸ ਤਰ੍ਹਾਂ ਹਨ ਇੰਡੀਆ,ਪਾਕਿਸਤਾਨ ਜਾਂ ਫਿਰ ਅਫ਼ਗਾਨਿਸਤਾਨ ? ਤੁਸੀਂ ਆਪਣੇ ਸਵਾਲਾਂ ਦੇ ਜਵਾਬ ਇਸ ਵਾਟਸਐੱਪ ਨੰਬਰ 'ਤੇ ਦੇ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 9599330258 ਇਸ ਤੋਂ ਇਲਾਵਾ ਤੁਸੀਂ ਫੇਸਬੁੱਕ 'ਤੇ ਵੀ ਮੈਸੇਜ ਕਰ ਸਕਦੇ ਹੋ ।

https://www.instagram.com/p/Bx2Aue9AqzS/

ਤੁਹਾਨੂੰ ਦੱਸ ਦਈਏ ਕਿ ਫ਼ਿਲਮ ਮੁੰਡਾ ਫ਼ਰੀਦਕੋਟੀਆ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਵਾਲੀ ਹੈ। ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਫ਼ਿਲਮ 'ਮੁੰਡਾ ਫ਼ਰੀਦਕੋਟੀਆ' ਨੂੰ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਦੇ ਮੁੱਖ ਕਿਰਦਾਰ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ ਹਨ।

 

Related Post