ਜਾਣੋ ਰੌਸ਼ਨ ਪ੍ਰਿੰਸ ਦਾ ਕਿਹੜਾ ਸੁਫ਼ਨਾ ਹੋਇਆ ਪੂਰਾ

Written by  Lajwinder kaur   |  April 26th 2019 03:07 PM  |  Updated: April 26th 2019 03:07 PM

ਜਾਣੋ ਰੌਸ਼ਨ ਪ੍ਰਿੰਸ ਦਾ ਕਿਹੜਾ ਸੁਫ਼ਨਾ ਹੋਇਆ ਪੂਰਾ

ਰੌਸ਼ਨ ਪ੍ਰਿੰਸ ਪੰਜਾਬੀ ਇੰਡਸਟਰੀ ਦੇ ਉਹ ਨਾਮੀ ਗਾਇਕ ਨੇ ਜੋ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਆਪਣੀ ਅਣਥੱਕ ਮਿਹਨਤ ਸਦਕਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ-ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਵੀ ਆਪਣਾ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਸਰੋਤਿਆਂ ਨੂੰ ਕਈ ਵਧੀਆ ਗੀਤ ਦੇ ਚੁੱਕੇ ਰੌਸ਼ਨ ਪ੍ਰਿੰਸ ਜਿਨ੍ਹਾਂ ਨੂੰ ਕਾਫੀ ਸਮੇਂ ਤੋਂ ਇੱਕ ਸੁਫ਼ਨਾ ਦੇਖਿਆ ਹੋਇਆ ਸੀ, ਪਰ ਜ਼ਿੰਦਗੀ ਦੇ ਰੁਝੇਵਿਆਂ ਦੇ ਚਲਦੇ ਇਹ ਪੂਰਾ ਨਹੀਂ ਸੀ ਹੋ ਪਾ ਰਿਹਾ। ਪਰ ਇਸ ਵਾਰ ਉਨ੍ਹਾਂ ਨੇ ਇਸ ਸੁਫ਼ਨੇ ਨੂੰ ਹਕੀਕਤ ਦੀ ਜ਼ਮੀਨ ਉੱਤੇ ਉਤਾਰ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਇਹ ਖੁਸ਼ੀ ਫੈਨਜ਼ ਦੇ ਨਾਲ ਸਾਂਝੀ ਕਰਦੇ ਹੋਏ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਹੋਮ ਸਟੂਡੀਓ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਕੈਪਸ਼ਨ ਲਿਖੀ ਹੈ, ‘Dream Come True..!!

Finally Mera HOME STUDIO Ready Hai..!!

Hun Kise Film Ya Song Di Dubbing Layi Kite Hor jaan di Zarurat Nahi..!! Supna Ena Vadda Nahi Si.. Par Supna te Supna Hai.. Poora Hon Di Khushi Sambhali Nahi Ja Rahi..'

ਹੋਰ ਵੇਖੋ:ਜੌਰਡਨ ਸੰਧੂ ਦੀਆਂ ਅੱਖਾਂ ਕਿਉਂ ਹੋਈਆਂ ਨਮ, ਵੇਖੋ ਵੀਡੀਓ

ਹੁਣ ਰੌਸ਼ਨ ਪ੍ਰਿੰਸ ਨੂੰ ਕਿਸੇ ਫ਼ਿਲਮ ਜਾਂ ਗੀਤ ਦੀ ਡਬਿੰਗ ਲਈ ਹੋਰ ਕੀਤੇ ਜਾਣ ਦੀ ਜ਼ਰੂਰਤ ਨਹੀਂ ਹੈ। ਆਪਣੇ ਨਵੇਂ ਹੌਮ ਸਟੂਡੀਓ ਨੂੰ ਲੈਕੇ ਕਾਫੀ ਉਤਸੁਕ ਹੋਏ ਪਏ ਹਨ। ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਆਉਣ ਵਾਲੀਆਂ ਫ਼ਿਲਮਾਂ ਦੀ ਤਾਂ ਉਹ ਬੈਕ-ਟੂ-ਬੈਕ ਤਿੰਨ ਫ਼ਿਲਮਾਂ ਨਾਨਕਾ ਮੇਲ,  ਮੁੰਡਾ ਫ਼ਰੀਦਕੋਟੀਆ, ਲੱਡੂ- ਬਰਫ਼ੀ ਲੈ ਕੇ ਸਰੋਤਿਆਂ ਦੇ ਰੁਬਰੂ ਹੋਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network