ਗੈਰੀ ਸੰਧੂ ਨੇ ਬਿਨ੍ਹਾਂ ਕੋਈ ਪ੍ਰਮੋਸ਼ਨ ਰਿਲੀਜ਼ ਕੀਤਾ ਆਪਣਾ ਨਵਾਂ ਸਿੰਗਲ ਟਰੈਕ ‘ਬੋਤਲ’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

By  Lajwinder kaur October 30th 2019 11:32 AM -- Updated: October 30th 2019 11:38 AM

ਗੈਰੀ ਸੰਧੂ ਨੇ ਆਪਣੇ ਇੰਸਟ੍ਰਾਗ੍ਰਾਮ ਉੱਤੇ ਆਪਣੇ ਨਵੇਂ ਗੀਤ ‘ਬੋਤਲ’ ਦੇ ਵੀਡੀਓ ਨੂੰ ਸ਼ੇਅਰ ਕਰ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਬਿਨ੍ਹਾਂ ਕੋਈ ਪੋਸਟਰ ਸ਼ੇਅਰ ਕੀਤੇ ਤੇ ਬਿਨ੍ਹਾਂ ਕੋਈ ਪ੍ਰਮੋਸ਼ਨ ਕੀਤੇ ਬਗੈਰ ਹੀ ਗਾਣੇ ਨੂੰ ਰਿਲੀਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ‘ਚ ਲਿਖਿਆ ਹੈ- ਨੀਂਦ ਨਹੀਂ ਸੀ ਆਉਂਦੀ ਕਿਹਾ ਗਾਣਾ ਹੀ ਛੱਡ ਦਿੰਦੇ ਹਾਂ।

ਹੋਰ ਵੇਖੋ:ਜਗਦੀਪ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਕਲਮ ਤੇ ਡਾਇਰੈਕਸ਼ਨ ਦੇ ਲੋਕਾਂ ਨੂੰ ਕਰਨਗੇ ਭਾਵੁਕ, ਕਿਸਮਤ 2 ਦਾ ਪੋਸਟਰ ਕੀਤਾ ਸਾਂਝਾ

ਨਵੇਂ ਸਿੰਗਲ ਟਰੈਕ ‘ਬੋਤਲ’ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਰੋਮਾਂਟਿਕ ਗਾਣੇ ਦੇ ਬੋਲ ਵੀ ਖੁਦ ਗੈਰੀ ਸੰਧੂ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ। ਗਾਣੇ ਦੀ ਵੀਡੀਓ ਨੂੰ ਡਾਇਰੈਕਟ ਖੁਦ ਗੈਰੀ ਨੇ ਹੀ ਕੀਤਾ ਹੈ।

ਬੋਤਲ ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰ ਰਹੇ ਨੇ ਗੈਰੀ ਸੰਧੂ ਤੇ ਵਿਦੇਸ਼ੀ ਮਾਡਲ Chloé Angelina । ਗਾਣੇ ਨੂੰ ਫਰੇਸ਼ ਮੀਡੀਆ ਰਿਕਾਰਡਸ ਦੇ ਯੂਟਿਊਬ ਉੱਤੇ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਰਿਲੀਜ਼ ਹੋਏ ਅਜੇ ਕੁਝ ਸਮਾਂ ਹੋਇਆ ਹੈ ਤੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post