ਖੌਲਦੇ ਤੇਲ ਵਿੱਚ ਹੱਥ ਪਾ ਕੇ ਪਕਵਾਨ ਤਲਦੀ ਹੈ ਇਹ ਔਰਤ, ਵੀਡੀਓ ਹੋ ਰਹੀ ਹੈ ਵਾਇਰਲ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿੱਚ ਇੱਕ ਔਰਤ ਹੱਥਾਂ ਨਾਲ ਗਰਮ ਤੇਲ ਵਿਚ ਪਕਵਾਨ ਬਣਾਉਂਦੀ ਨਜ਼ਰ ਆ ਰਹੀ ਹੈ । ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਔਰਤ ਉਬਲਦੇ ਤੇਲ ਵਿਚ ਹੱਥ ਪਾ ਰਹੀ ਹੈ, ਫਿਰ ਵੀ ਉਸਦਾ ਹੱਥ ਨਹੀਂ ਜਲ ਰਿਹਾ।

ਹੋਰ ਪੜ੍ਹੋ :-
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਬਿਹਾਰ ਦੇ ਮਜ਼ਦੂਰ ਭਰਾਵਾਂ ਨੂੰ ਕੀਤੀ ਇਹ ਅਪੀਲ
ਸਾਲ 2021 ’ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈ ਕੇ ਆ ਰਹੇ ਹਨ ਗਿੱਪੀ ਗਰੇਵਾਲ

ਇਸ ਵੀਡੀਓ ਨੂੰ ਦੇਖਣ ਵਾਲੇ ਲੋਕ ਵੀ ਹੈਰਾਨ ਹਨ, ਕਿਉਂਕਿ ਕੋਈ ਖੌਲਦੇ ਤੇਲ ਵਿੱਚ ਹੱਥ ਕਿਸ ਤਰ੍ਹਾਂ ਪਾ ਸਕਦਾ ਹੈ । 13 ਸੈਕਿੰਡ ਦੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਇੱਕ ਬਜ਼ੁਰਗ ਔਰਤ ਵੱਡੀ ਕੜਾਹੀ ਦੇ ਕੋਲ ਖੜੀ ਹੈ । ਛਾਨਣੀ ਜਾਂ ਹੋਰ ਬਰਤਨ ਵਰਤਣ ਦੀ ਬਜਾਏ, ਔਰਤ ਆਪਣੀਆਂ ਉਂਗਲੀਆਂ ਨੂੰ ਪੈਨ ਵਿਚ ਡਿਸ਼ ਘੁੰਮਾਉਣ ਲਈ ਵਰਤ ਰਹੀ ਹੈ।

ਵੀਡੀਓ ਵਿਚ ਔਰਤ ਆਪਣੇ ਹੱਥ ਵਿਚ ਕੁਝ ਗਰਮ ਤੇਲ ਲੈਂਦੀ ਹੈ ਅਤੇ ਦਰਸ਼ਕਾਂ ਨੂੰ ਦਿਖਾਉਂਦੀ ਹੈ ਕਿ ਉਹ ਠੀਕ ਮਹਿਸੂਸ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਕਲਿੱਪ ਨੂੰ ਹੁਣ ਤੱਕ 16 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂਕਿ ਸੈਂਕੜੇ ਲਾਈਕ ਅਤੇ ਹਜ਼ਾਰਾਂ ਕਮੈਂਟ ਕੀਤੇ ਗਏ ਹਨ । ਵਾਇਰਲ ਟਿਕਟੋਕ ਵੀਡੀਓ ਨੂੰ ਟਵਿੱਟਰ ਅਕਾਉਂਟ ਫਸਟ ਵੀ ਫੈਸਟ ਦੁਆਰਾ ਸਾਂਝਾ ਕੀਤਾ ਹੈ।
https://twitter.com/firstwefeast/status/1320542141312094213