ਲਾਕ ਡਾਊਨ ਦੌਰਾਨ ਹਿਮਾਂਸ਼ੀ ਖੁਰਾਣਾ ਇਸ ਤਰ੍ਹਾਂ ਪਰਚਾ ਰਹੀ ਆਪਣਾ ਦਿਲ, ਵੀਡੀਓ ਹੋ ਰਿਹਾ ਵਾਇਰਲ

By  Shaminder March 30th 2020 11:28 AM

ਪੂਰੇ ਦੇਸ਼ ‘ਚ 21 ਦਿਨਾਂ ਲਈ ਲਾਕ ਡਾਊਨ ਕੀਤਾ ਗਿਆ ਹੈ । ਇਸ ਦੌਰਾਨ ਕਿਸੇ ਵੀ ਵਿਅਕਤੀ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ । ਇਸ ਦੇ ਨਾਲ ਹੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ ਅਤੇ ਲੋਕ ਆਪਣੇ ਘਰ ‘ਚ ਹੀ ਕੈਦ ਹੋ ਕੇ ਰਹਿ ਚੁੱਕੇ ਹਨ । ਅਜਿਹਾ ਇਸ ਲਈ ਹੈ ਕਿਉਂਕਿ ਇਹੀ ਇੱਕ ਤਰੀਕਾ ਹੈ ਜਿਸ ਨਾਲ ਇਸ ਬਿਮਾਰੀ ਨੂੰ ਠੱਲ ਪਾਈ ਜਾ ਸਕਦੀ ਹੈ ।

ਹੋਰ ਵੇਖੋ:ਘਰ ਵਿੱਚ ਕੈਦ ਹਿਮਾਂਸ਼ੀ ਖੁਰਾਣਾ ਨੇ ਪਕਾਈਆਂ ਰੋਟੀਆਂ, ਵੀਡੀਓ ’ਤੇ ਲੋਕ ਇਸ ਤਰ੍ਹਾਂ ਦੇ ਕਰ ਰਹੇ ਹਨ ਕਮੈਂਟ

https://www.instagram.com/p/B-U4F4AHltg/

ਅਜਿਹੇ ‘ਚ ਕੋਈ ਬੱਚਾ ਹੋਵੇ, ਬਜ਼ੁਰਗ ਹੋਵੇ ਜਾਂ ਫਿਰ ਜਵਾਨ ਹਰ ਕੋਈ ਆਪੋ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਹੈ । ਸੈਲੀਬ੍ਰੇਟੀ ਵੀ ਆਪੋ ਆਪਣੇ ਪਰਿਵਾਰਾਂ ਨਾਲ ਟਾਈਮ ਬਿਤਾ ਰਹੇ ਹਨ । ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਗੱਲ ਕਰੀਏ ਤਾਂ ਉਹ ਵੀ ਏਨੀਂ ਦਿਨੀਂ ਆਪਣੇ ਘਰ ‘ਚ ਸਮਾਂ ਬਿਤਾ ਰਹੇ ਨੇ । ਹਿਮਾਂਸ਼ੀ ਖੁਰਾਣਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ ‘ਚ ਉਹ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/B-Sr30UBzNd/

ਦੱਸ ਦਈਏ ਕਿ ਗੁਰਨਾਮ ਭੁੱਲਰ ਅਤੇ ਨਿਮਰਤ ਖਹਿਰਾ ਦੇ ਗਾਏ ਗੀਤ ‘ਤੇ ਹਿਮਾਂਸ਼ੀ ਡਾਂਸ ਕਰ ਰਹੀ ਹੈ । ਇਸ ਗੀਤ ‘ਚ ਉਨ੍ਹਾਂ ਨੇ ਬਤੌਰ ਮਾਡਲ ਕੰਮ ਕੀਤਾ ਸੀ । ਦੱਸ ਦਈਏ ਕਿ ਇੱਕ ਰਿਆਲਟੀ ਸ਼ੋਅ ਅਤੇ ਸ਼ਹਿਨਾਜ਼ ਗਿੱਲ ਦੇ ਨਾਲ ਵਿਵਾਦ ਨੂੰ ਲੈ ਕੇ ਹਿਮਾਂਸ਼ੀ ਖੁਰਾਣਾ ਕਾਫੀ ਚਰਚਾ ‘ਚ ਰਹੇ ਸਨ ।ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਗੀਤਾਂ ‘ਚ ਮਾਡਲ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਆਵਾਜ਼ ‘ਚ ਕਈ ਗੀਤ ਵੀ ਕੱਢੇ ਹਨ ਜਿਨ੍ਹਾਂ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

 

Related Post