ਮੋਗਾ ਦੇ ਪਿੰਡ ਬੱਡੂਵਾਲ ਦਾ ਸੰਦੀਪ ਸਿੰਘ ਕੈਲਾ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਲਗਾਤਾਰ ਤੀਜੀ ਵਾਰ ਨਾਂਅ ਦਰਜ ਕਰਵਾਉਣ ਵਾਲਾ ਪਹਿਲਾ ਪੰਜਾਬੀ ਬਣਿਆ 

By  Shaminder May 3rd 2019 12:38 PM

ਸੰਦੀਪ ਸਿੰਘ ਕੈਲਾ ਨੇ ਆਪਣਾ ਨਾਂਅ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਦਰਜ ਕਰਵਾਇਆ ਹੈ । ਉਸਨੇ ਨੇਪਾਲ ਦੇ ਥਾਨੇਸਰ ਗੁਰਗਈ ਦਾ ਵਿਸ਼ਵ ਰਿਕਾਰਡ ਤੋੜਿਆ ਹੈ । ਮੋਗਾ ਦੇ ਇੱਕ ਪਿੰਡ ਦਾ ਰਹਿਣ ਵਾਲੇ ਸੰਦੀਪ ਸਿੰਘ ਨੇ ਗਿਨੀਜ਼ ਬੁੱਕ ਆਫ਼ ਵਰਲਡ 'ਚ ਆਪਣਾ ਨਾਂਅ ਦਰਜ ਕਰਵਾਇਆ ਹੈ ।ਉਨ੍ਹਾਂ ਨੇ ਟੁੱਥ ਬਰੱਸ਼ 'ਤੇ 1:08.15 ਮਿਨਟ ਤੱਕ ਬਾਸਕੇਟਬਾਲ ਘੁਮਾ ਕੇ ਇਹ ਰਿਕਾਰਡ ਬਣਾਇਆ।

ਹੋਰ ਵੇਖੋ :ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਟੈਲੀਵਿਜ਼ਨ ਦੀ ਦੁਨੀਆ ‘ਚ ਐਂਟਰੀ

sandeep singh sandeep singh

ਪਹਿਲਾਂ ਥਾਨੇਸ਼ਵਰ ਗੁਰਗਈ ਨੇ 1.04:03 ਮਿਨਟ ਤੱਕ ਬਾਸਕੇਟਬਾਲ ਘੁਮਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ।  ਟੂਥਬਰੱਸ਼ 'ਤੇ 1:08.15 ਮਿੰਟ ਤੱਕ ਬਾਸਕੇਟ ਬਾਲ ਘੁੰਮਾ ਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਲਗਾਤਾਰ ਤੀਜੀ ਵਾਰ ਨਾਂਅ ਦਰਜ ਕਰਵਾਉਣ ਵਾਲਾ ਸੰਦੀਪ ਸਿੰਘ ਕੈਲਾ ਦੁਨੀਆਂ ਦਾ ਪਹਿਲਾ ਪੰਜਾਬੀ ਬਣ ਗਿਆ ਹੈ ।

ਹੋਰ ਵੇਖੋ :ਪੰਜਾਬੀਆਂ ਨੇ ਦੇਸ਼ ਲਈ ਦਿੱਤੀਆਂ ਹਨ ਸਭ ਤੋਂ ਵੱਧ ਕੁਰਬਾਨੀਆਂ, ਬਾਬਾ ਹਰਭਜਨ ਸਿੰਘ ਦੀ ਕੁਰਬਾਨੀ ਨੂੰ ਅੱਜ ਵੀ ਕੀਤਾ ਜਾਂਦਾ ਹੈ ਯਾਦ

sandeep singh sandeep singh

ਸੰਦੀਪ ਉਂਝ ਤਾਂ ਕੈਨੇਡਾ 'ਚ ਮਜ਼ਦੂਰੀ ਦਾ ਕੰਮ ਕਰਦਾ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਬੱਡੂਵਾਲ ਦੇ ਇਸ ਨੌਜਵਾਨ ਨੇ ਇਹ ਰਿਕਾਰਡ ਕੈਨੇਡਾ ਦੇ ਸ਼ਹਿਰ ਐਬਸਟਫੋਰਡ 'ਚ ਕਾਇਮ ਕੀਤਾ ਹੈ ।

ਹੋਰ ਵੇਖੋ :ਅੰਟੀ ਦੀ ਵੀਡਿਓ ‘ਤੇ ਕਮੈਂਟ ਕਰਕੇ ਬੁਰੀ ਫਸੀ ਇਹ ਮਸ਼ਹੂਰ ਅਦਾਕਾਰਾ, ਲੋਕਾਂ ਨੇ ਸਿਖਾਇਆ ਇਸ ਤਰ੍ਹਾਂ ਸਬਕ

https://www.youtube.com/watch?v=996UhGv4GpA

ਸੰਦੀਪ ਨੇ ਦੋ ਹਜ਼ਾਰ ਚਾਰ 'ਚ ਵਾਲੀਬਾਲ ਖੇਡਣਾ ਸ਼ੁਰੂ ਕੀਤਾ ਸੀ ਦੋ ਹਜ਼ਾਰ ਸੋਲਾਂ 'ਚ ਉਨ੍ਹਾਂ ਨੇ ਚੀਪਾਂਸ਼ੂ ਮਿਸ਼ਰਾ ਨਾਂਅ ਦੇ ਵਿਅਕਤੀ ਵੱਲੋਂ 42:92 ਸਕਿੰਟ 'ਚ ਬਾਸਕੇਟ ਬਾਲ ਨੂੰ ਟੁੱਥ ਬਰੱਸ਼ 'ਤੇ ਘੁੰਮਾ ਕੇ ਬਣਾਏ ਵਿਸ਼ਵ ਰਿਕਾਰਡ ਬਾਰੇ ਪੜ੍ਹਿਆ ਜਿਸ ਤੋਂ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਪ੍ਰੇਰਣਾ ਮਿਲੀ ।

ਸੰਦੀਪ 'ਤੇ ਰਿਕਾਰਡ ਬਨਾਉਣ ਦਾ ਜਨੂੰਨ ਏਨਾ ਸਵਾਰ ਹੈ ਕਿ ਹੁਣ ਉਹ ਦਸ ਵਾਰ ਬਣਾਏ ਆਪਣੇ ਹੀ ਵਿਸ਼ਵ ਰਿਕਾਰਡ ਨੂੰ ਗਿਆਰਵੀਂ ਵਾਰ ਤੋੜਨ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ ਅਤੇ ਉਸ ਨੇ ਇਸ ਨੁੰ ਤਿਹੱਤਰ ਸਕਿੰਟ 'ਚ ਪੂਰਾ ਕਰਨ ਦਾ ਟੀਚਾ ਮਿੱਥਿਆ ਹੈ ।

Related Post