ਦੇਖੋ ਵੀਡੀਓ: ਰੈਸਲਿੰਗ ਚੈਂਪੀਅਨ ਗ੍ਰੇਟ ਖਲੀ ਆਏ ਕਿਸਾਨਾਂ ਦੇ ਹੱਕਾਂ ‘ਚ, ਸਰਕਾਰ ਨੂੰ ਦਿੱਤੀ ਚੇਤਾਵਨੀ ਕਿਸਾਨਾਂ ਨਾਲ ਨਾ ਲੈਣ ਪੰਗਾ

By  Lajwinder kaur December 2nd 2020 05:13 PM -- Updated: December 2nd 2020 05:16 PM

7 ਫੁੱਟ 1 ਇੰਚ ਲੰਬੇ ਇਕਲੌਤੇ ਭਾਰਤੀ ਵਰਲਡ ਹੈਵੀਵੇਟ ਰੈਸਲਿੰਗ ਚੈਂਪੀਅਨ ਦ ਗ੍ਰੇਟ ਖਲੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

inside pic of the great khali

ਹੋਰ ਪੜ੍ਹੋ : ਰਾਜਵੀਰ ਜਵੰਦਾ ਆਪਣੇ ਨਵੇਂ ਗੀਤ ‘SUN DILLIYE’ ਦੇ ਨਾਲ ਕੇਂਦਰ ਸਰਕਾਰ ਨੂੰ ਦੱਸਿਆ ਪੰਜਾਬੀਆਂ ਦੀ ਅਣਖ ਤੇ ਹੌਂਸਲੇ ਨੂੰ

ਇਸ ਵੀਡੀਓ ਚ ਗ੍ਰੇਟ ਖਲੀ ਕਿਸਾਨ ਧਰਨੇ ਤੇ ਪਹੁੰਚੇ ਤੇ ਕਿਸਾਨ ਵੀਰਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕੀਤੀ । ਉਨ੍ਹਾਂ ਨੇ ਕਿਹਾ ਕਿ ਇਹ ਖੇਤੀ ਬਿੱਲ ਦੇ ਨਾਲ ਕਿਸਾਨਾਂ ਤੇ ਆਮ ਜਨਤਾ ਨੂੰ ਵੀ ਨੁਕਸਾਨ ਚੁੱਕਣਾ ਪਵੇਗਾ । ਸਾਨੂੰ ਸਭ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ । ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨਾਲ ਪੰਗਾ ਨਾ ਲੈਣ ।

kisan protest

ਕਿਸਾਨ ਅੰਦੋਲਨ ਨੂੰ ਦੇਸ਼ ਤੋਂ ਹੀ ਨਹੀਂ ਵਿਦੇਸ਼ ਤੋਂ ਵੀ ਪੂਰਾ ਸਮਰਥਨ ਮਿਲ ਰਿਹਾ ਹੈ । ਵਿਦੇਸ਼ਾਂ 'ਚ ਇਨ੍ਹਾਂ ਮਾਰੂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ।

picture of the great khali

 

 

View this post on Instagram

 

A post shared by The Great Khali (@thegreatkhali)

Related Post