ਗੀਤਾ ਜ਼ੈਲਦਾਰ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਗੀਤ 'ਰੌਂਗ ਡਿਸੀਜ਼ਨ' ਹੋਇਆ ਰਿਲੀਜ਼

By  Shaminder February 8th 2020 01:00 PM

ਗੀਤਾ ਜ਼ੈਲਦਾਰ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਨਵਾਂ ਗੀਤ 'ਰੌਂਗ ਡਿਸੀਜ਼ਨ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੀਤਾ ਜ਼ੈਲਦਾਰ ਅਤੇ ਗੁਰਲੇਜ਼ ਅਖਤਰ ਨੇ ਖੁਦ ਹੀ ਲਿਖੇ ਨੇ ਅਤੇ ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਬੀਟ ਮਿਨਿਸਟਰ ਨੇ ।ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੀ ਵੇਖ ਸਕਦੇ ਹੋ ।

ਹੋਰ ਵੇਖੋ:ਗੀਤਾ ਜ਼ੈਲਦਾਰ ਨੇ ਇਸ ਗੀਤ ਨਾਲ ਕੀਤੀ ਸੀ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ,ਬਾਲੀਵੁੱਡ ਦੇ ਇਸ ਐਕਟਰ ਵਾਂਗ ਬਣਨਾ ਚਾਹੁੰਦਾ ਹੈ ਗਾਇਕ

ਇਸ ਗੀਤ 'ਚ ਇੱਕ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੀ ਪ੍ਰੇਮਿਕਾ ਦੇ ਲਈ ਕਿਸੇ ਵੀ ਹੱਦ ਤੱਕ ਗੁਜ਼ਰਨ ਲਈ ਤਿਆਰ ਹੈ,ਇਸ ਤੋਂ ਬਾਅਦ ਮੁਟਿਆਰ ਵੀ ਇਸ ਦਾ ਜਵਾਬ ਦਿੰਦੀ ਹੈ ਕਿ ਉਸ ਦੇ ਕੋਰਟ 'ਚ ਪਹਿਲਾਂ ਦੇ ਜੋ ਕੇਸ ਚੱਲਦੇ ਨੇ ਉਹ ਹਾਲੇ ਨਿੱਬੜੇ ਨਹੀਂ । ਪਰ ਇਹ ਅੜਬ ਗੱਭਰੂ ਕਹਿੰਦਾ ਹੈ ਕਿ ਉਹ ਉਸ ਲਈ ਹਿਟਲਰ ਬਣਨ ਲਈ ਵੀ ਤਿਆਰ ਹੈ ।

https://www.instagram.com/p/B8Q9XMuoxRI/

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗੀਤਾ ਜ਼ੈਲਦਾਰ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਜਿਸ 'ਚ 'ਚਿੱਟੇ ਸੂਟ 'ਤੇ ਦਾਗ ਪੈ ਗਏ', 'ਚੱਕ ਚੱਕ ਕੇ', 'ਹਾਰਟਬੀਟ' ਸਣੇ ਕਈ ਗੀਤ ਸ਼ਾਮਿਲ ਹਨ । ਗੁਰਲੇਜ਼ ਅਖਤਰ ਦੀ ਗੱਲ ਕੀਤੀ ਜਾਵੇ ਤਾਂ ਉਹ ਹਰ ਰੋਜ਼ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਰਹੇ ਹਨ । ਹਾਲ ਹੀ 'ਚ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ ਜੋ ਵੱਖ-ਵੱਖ ਗਾਇਕਾਂ ਦੇ ਨਾਲ ਉਨ੍ਹਾਂ ਨੇ ਗਾਏ ਹਨ ।

 

Related Post