ਯਾਰ ਅਣਮੁੱਲੇ ਰਿਟਰਨਜ਼ ਦੀ ਰਿਲੀਜ਼ ਡੇਟ ‘ਚ ਬਦਲਾਅ, ਹੁਣ ਦੋਸਤੀਆਂ ਦੀਆਂ ਗੱਲਾਂ ਹੋਣਗੀਆਂ ਇਸ ਦਿਨ

By  Lajwinder kaur February 14th 2020 04:51 PM

ਯਾਰੀਆਂ ਦੀਆਂ ਗੱਲਾਂ ਕਰਦੀ ਫ਼ਿਲਮ ਯਾਰ ਅਣਮੁੱਲੇ ਰਿਟਰਨਜ਼, ਜਿਸ ਨੂੰ ਲੈ ਕੇ ਦਰਸ਼ਕ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਮਲਟੀ ਸਟਾਰਰ ਇਹ ਫ਼ਿਲਮ ਜੋ ਪਹਿਲਾਂ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਸੀ ਪਰ ਕੁਝ ਕਾਰਨਾਂ ਕਰਕੇ ਫ਼ਿਲਮ ਦੀ ਰਿਲੀਜ਼ ਡੇਟ ‘ਚ ਬਦਲਾਅ ਕਰ ਦਿੱਤਾ ਗਿਆ ਹੈ। ਜੀ ਹਾਂ ਹਰੀਸ਼ ਵਰਮਾ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ, ‘ਯਾਰ ਅਣਮੁੱਲੇ ਰਿਟਰਨਜ਼ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ! 27 ਮਾਰਚ 2020! “ਛੱਡੋ ਹਥਿਆਰਾਂ ਦੀ ਗੱਲ ਆਜੋ ਕਰੀਏ ਯਾਰਾਂ ਦੀ ਗੱਲ”

View this post on Instagram

 

#yaaranmullereturns Duniya bhar de cinema gharaan ch! 27th March 2020! “Chhaddo hatheyaraan di gall Aajo kariye yaraan di gall” Follow♥️ @yuvrajhansofficial @harishverma_ @prabhgillmusic @browngirllifts @slaich_jesleen @nikeetdhillon @harrybhatti.director @gurmeetsinghhofficial @shree.filmz @pargat.ghumaan @gurjindmaan @adamyasingh88 @sarabghumaan @prabh.ka.ur @paramjit.ghumaan @speedrecords @whitehillmusic @amandeepsihag @anshulchobeydop @inderjit.gill3 @prinday.havewings #Friendship #FamilyDrama #Film

A post shared by Harish Verma (@harishverma_) on Feb 13, 2020 at 6:19am PST

ਹੋਰ ਵੇਖੋ:ਬਿਨੂੰ ਢਿੱਲੋਂ ਨੇ ਸ਼ੇਅਰ ਕੀਤੀ ਪੁਰਾਣੀ ਯਾਦ ਜਦੋਂ ਕਰਦੇ ਹੁੰਦੇ ਸੀ ਟੀਵੀ ਸੀਰੀਅਲ 'ਚ ਕੰਮ

ਯਾਰ ਅਣਮੁੱਲੇ ਰਿਟਰਨਜ਼ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ਹਰੀਸ਼ ਵਰਮਾ, ਯੁਵਰਾਜ ਹੰਸ ਤੇ ਪ੍ਰਭ ਗਿੱਲ। ਪ੍ਰਭ ਗਿੱਲ ਜੋ ਇਸ ਫ਼ਿਲਮ ਦੇ ਨਾਲ ਅਦਾਕਾਰੀ ਦੀ ਦੁਨੀਆ ‘ਚ ਕਦਮ ਰੱਖਣ ਜਾ ਰਹੇ ਹਨ। ਇਸ ਤੋਂ ਇਲਾਵਾ ਇਸ ਫ਼ਿਲਮ ‘ਚ Jesleen Slaich, ਨਿਕੀਤ ਕੌਰ ਢਿੱਲੋਂ, ਨਵਪ੍ਰੀਤ ਅਹਿਮ ਭੂਮਿਕਾ ਨਿਭਾਉਂਦੀਆਂ ਹੋਈਆਂ ਨਜ਼ਰ ਆਉਣਗੀਆਂ।

 

View this post on Instagram

 

My self khadag sher singh ? Teaser is out! Zaroor dekheo ji.. te college de din yaad karaon aa rahe ne Tinka, Deep te Guri .. 13 march 2020 nu cinema gharaan ch!

A post shared by Harish Verma (@harishverma_) on Feb 3, 2020 at 5:03am PST

ਇਹ ਫ਼ਿਲਮ ਸਾਲ 2013 'ਚ ਆਈ ਸੁਪਰ ਹਿੱਟ ਫ਼ਿਲਮ 'ਯਾਰ ਅਣਮੁੱਲੇ' ਦਾ ਸਿਕਵਲ ਹੈ। ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ। ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਤੇ ਨਿਰਦੇਸ਼ਕ ਹੈਰੀ ਭੱਟੀ ਨੇ ਕੀਤਾ ਹੈ। ਜਦਕਿ ਪ੍ਰੋਡਿਊਸਰ ਇੰਦਰਜੀਤ ਗਿੱਲ ਨੇ ਕੀਤਾ ਹੈ। ਇਹ ਫ਼ਿਲਮ 13 ਮਾਰਚ 2020 ਦੀ ਥਾਂ 27 ਮਾਰਚ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।

Related Post