‘ਯਾਰ ਅਣਮੁੱਲੇ ਰਿਟਰਨਜ਼' ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ, ਸਾਹਮਣੇ ਆਇਆ ਫ਼ਿਲਮ ਦਾ ਨਵਾਂ ਪੋਸਟਰ
ਲਓ ਜੀ ਇੱਕ ਹੋਰ ਪੰਜਾਬੀ ਫ਼ਿਲਮ ਇਸ ਸਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੀ ਹੈ। ਜੀ ਹਾਂ ‘ਯਾਰ ਅਣਮੁੱਲੇ ਰਿਟਰਨਜ਼’ ਦਾ ਨਵਾਂ ਪੋਸਟਰ ਸਾਹਮਣੇ ਆ ਚੁੱਕਿਆ ਹੈ। ਜਿਸ ‘ਚ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।
View this post on Instagram
ਹੋਰ ਵੇਖੋ:ਅਵਕਾਸ਼ ਮਾਨ ਆਪਣੇ ਅੰਗਰੇਜ਼ੀ ਗੀਤ ‘DREAMS’ ਦੇ ਨਾਲ ਹੋਏ ਦਰਸ਼ਕਾਂ ਦੇ ਰੁ-ਬ-ਰੂ, ਦੇਖੋ ਵੀਡੀਓ
ਹਰੀਸ਼ ਵਰਮਾ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਬੜੇ ਚੇਤੇ ਆਓਂਦੇ ਨੇ - ਯਾਰ ਅਣਮੁੱਲੇ…ਆਓ ਆਪਣੇ ਕਾਲਜ ਦੀਆਂ ਯਾਦਾਂ ਨੂੰ ਤਾਜ਼ਾ ਕਰੀਏ ਅਤੇ ਉਨ੍ਹਾਂ ਪਲਾਂ ਨੂੰ 'ਯਾਰ ਅਣਮੁੱਲੇ ਰਿਟਰਨਜ਼' ਦੇ ਨਾਲ ਯਾਦ ਕਰੀਏ..ਇਹ ਫ਼ਿਲਮ ਦਾ ਫਰਸਟ ਲੁੱਕ ਪੋਸਟਰ... ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਪਿਆਰ ਤੇ ਸਪੋਰਟ ਕਰੋਗੇ...ਡੇਟ ਲਾਕ ਕਰ ਲਓ 13 ਮਾਰਚ 2020...’

ਇਹ ਫ਼ਿਲਮ ਸਾਲ 2013 'ਚ ਆਈ ਸੁਪਰ ਹਿੱਟ ਫ਼ਿਲਮ 'ਯਾਰ ਅਣਮੁੱਲੇ' ਦਾ ਸਿਕਵਲ ਹੈ। ਇਸ ਵਾਰ ‘ਯਾਰ ਅਣਮੁੱਲੇ ਰਿਟਰਨਜ਼’ ਦੇ ਨਾਲ ਪੰਜਾਬੀ ਗਾਇਕ ਪ੍ਰਭ ਗਿੱਲ ਅਦਾਕਾਰੀ ਦੇ ਖੇਤਰ ‘ਚ ਡੈਬਿਊ ਕੀਤਾ ਹੈ। ਉਨ੍ਹਾਂ ਦੇ ਨਾਲ ਅਦਾਕਾਰੀ ‘ਚ ਸਾਥ ਦੇ ਰਹੇ ਨੇ ਯੁਵਰਾਜ ਹੰਸ ਤੇ ਹਰੀਸ਼ ਵਰਮਾ। ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ। ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਤੇ ਨਿਰਦੇਸ਼ਕ ਹੈਰੀ ਭੱਟੀ ਨੇ ਕੀਤਾ ਹੈ। ਜਦਕਿ ਪ੍ਰੋਡਿਊਸਰ ਇੰਦਰਜੀਤ ਗਿੱਲ ਨੇ ਕੀਤਾ ਹੈ। ਇਹ ਫ਼ਿਲਮ 13 ਮਾਰਚ 2020 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।