'Yaar Mera' ਗੀਤ ਛਾਇਆ ਟਰ੍ਰੈਡਿੰਗ ‘ਚ, ਜਾਣੋ ਕਿਉਂ ਗੁਰੀ ਨੂੰ ਹੋਈ ਜੱਸ ਮਾਣਕ ਤੋਂ ਈਰਖਾ, ਦੇਖੋ ਵੀਡੀਓ
‘ਜੱਸ ਮਾਣਕ’ ਤੇ ‘ਗੁਰੀ’ ਦਾ ਆਉਣ ਵਾਲੀ ‘ਜੱਟ ਬ੍ਰਦਰਸ’ (Jatt Brothers) ਫ਼ਿਲਮ ਜੋ ਕਿ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਹੁਣ ਫ਼ਿਲਮ ਦੇ ਇੱਕ-ਇੱਕ ਕਰਕੇ ਗੀਤ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਰਹੇ ਨੇ। ਜੀ ਹਾਂ ਫ਼ਿਲਮ ਦਾ ਨਵਾਂ ਗੀਤ ਯਾਰ ਮੇਰਾ ਰਿਲੀਜ਼ ਹੋ ਗਿਆ ਹੈ।

ਇਸ ਗੀਤ ਨੂੰ ਗੁਰੀ, ਜੱਸ ਮਾਣਕ, ਨਿਕੀਤਾ ਢਿੱਲੋਂ, ਪ੍ਰਿਯੰਕਾ ਖਹਿਰਾ ਉੱਤੇ ਫਿਲਮਾਇਆ ਗਿਆ ਹੈ। ਗੀਤ ਚ ਦਿਖਾਇਆ ਗਿਆ ਹੈ ਕਿ ਪ੍ਰਿਯੰਕ ਜੋ ਕਿ ਜੱਸ ਮਾਣਕ ਦੇ ਨਾਲ ਦੋਸਤੀ ਕਰਦੀ ਹੈ, ਜਿਸ ਕਰਕੇ ਗੁਰੀ ਨੂੰ ਜੱਸ ਮਾਣਕ ਤੋਂ ਈਰਖਾ ਹੋ ਜਾਂਦੀ ਹੈ। ਕਿਉਂਕਿ ਗੁਰੀ ਨੂੰ ਵੀ ਪ੍ਰਿਯੰਕਾ ਪਸੰਦ ਹੁੰਦੀ ਹੈ। ਯਾਰ ਮੇਰਾ ਗੀਤ ਦੇ ਬੋਲ ਤੇ ਗਾਇਕੀ ਜੱਸ ਮਾਣਕ ਨੇ ਹੀ ਕੀਤੀ ਹੈ। ਗਾਣੇ ਨੂੰ ਮਿਊਜ਼ਿਕ MixSingh ਨੇ ਦਿੱਤਾ ਹੈ। ਇਹ ਗੀਤ Geet MP3 ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।

ਹੋਰ ਪੜ੍ਹੋ : ਗਾਇਕ ਕਰਨ ਔਜਲਾ ਨੂੰ ਮਾਰਨ ਲਈ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ! ਸੋਸ਼ਲ ਮੀਡੀਆ 'ਤੇ ਹੈਰੀ ਚੱਠਾ ਗਰੁੱਪ ਨੇ ਪੋਸਟ ਕਰਕੇ ਦਿੱਤੀ ਧਮਕੀ
ਕਾਮੇਡੀ, ਦੋਸਤੀ ਤੇ ਪਿਆਰ-ਤਕਰਾਰ ਵਾਲੀ ਇਹ ਫ਼ਿਲਮ ਕਾਲਜ ਲਾਈਫ ਉੱਤੇ ਅਧਾਰਿਤ ਹੈ। ਜੱਸ ਮਾਣਕ ਇਸ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਣ ਜਾ ਰਿਹਾ ਹੈ। ਗੁਰੀ ਦੀ ਇਹ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ਸਿਕੰਦਰ 2 ‘ਚ ਨਜ਼ਰ ਆਇਆ ਸੀ। ਇਸ ਫ਼ਿਲਮ ‘ਚ ਜੱਸ ਮਾਣਕ ਯਾਨੀਕਿ ਪੰਮਾ, ਗੁਰੀ ਯਾਨੀਕਿ ਜੱਗੀ ਅਤੇ ਨਿਕੀਤਾ ਢਿੱਲੋਂ ਯਾਨੀਕਿ ਜੋਤ ਨਾਂਅ ਦੇ ਕਿਰਦਾਰਾਂ ਚ ਨਜ਼ਰ ਆਉਣਗੇ। ਇਹ ਫ਼ਿਲਮ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।