ਮੋਨਿਕਾ ਗਿੱਲ ਨੇ ਗਿੱਧੇ ‘ਚ ਨੱਚ-ਨੱਚ ਕੇ ਸੱਤ ਪਿੰਡਾਂ ‘ਚ ਪਾਈ ਧੱਕ, ਦੇਖੋ ਵੀਡੀਓ

By  Lajwinder kaur April 2nd 2019 02:50 PM

ਪੰਜਾਬੀ ਫ਼ਿਲਮ ‘ਯਾਰਾ ਵੇ’ ਜਿਹੜੀ 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਚ ਗੋਗਨ ਕੋਕਰੀ, ਮੋਨਿਕਾ ਗਿੱਲ ਅਤੇ ਯੁਵਰਾਜ ਸਿੰਘ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਫ਼ਿਲਮ ‘ਯਾਰਾ ਵੇ’ ਦੇ ਗੀਤ ਬੈਕ-ਟੂ-ਬੈਕ ਸਰੋਤਿਆਂ ਦੇ ਰੁਬਰੂ ਹੋ ਰਹੇ ਹਨ। ਜਿਸ ਦੇ ਚੱਲਦੇ ਫ਼ਿਲਮ ਦਾ ਇੱਕ ਹੋਰ ਗੀਤ ਸੱਤ ਪਿੰਡਾਂ ਵਿੱਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਫ਼ਿਲਮ ਦੀ ਅਦਾਕਾਰਾ ਮੋਨਿਕਾ ਗਿੱਲ ਅਤੇ ਹੀਰੋ ਗਗਨ ਕੋਕਰੀ ਉੱਤੇ ਫ਼ਿਲਮਾਇਆ ਗਿਆ ਹੈ। ਗੀਤ ਦੀ ਵੀਡੀਓ ‘ਚ ਫ਼ਿਲਮ ਦੇ ਬਾਕੀ ਕਿਰਦਾਰ ਵੀ ਨਜ਼ਰ ਆ ਰਹੇ ਹਨ।

View this post on Instagram

 

Aaj Shaam nu ❤️?❤️ YAARA VE 5th April means 3 days

A post shared by Gagan Kokri (@gagankokri) on Apr 1, 2019 at 10:41pm PDT

ਹੋਰ ਵੇਖੋ:ਗੁੱਡੀਆਂ ਪਟੋਲੇ ਦਾ ਟਰੇਲਰ ਕਾਮੇਡੀ ਦੇ ਨਾਲ ਭਰਪੂਰ, ਦੇਖੋ ਵੀਡੀਓ

‘ਸੱਤ ਪਿੰਡਾਂ ਵਿੱਚ’ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਕਲਮਬੰਧ ਕੀਤੇ ਹਨ ਅਤੇ ਮਿਊਜ਼ਿਕ ਗੁਰਮੀਤ ਨੇ ਦਿੱਤਾ ਹੈ। ਗੀਤ ਨੂੰ ਲੌਂਗ ਲਾਚੀ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੀ ਗਾਇਕਾ ਮੰਨਤ ਨੂਰ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ। ਗੀਤ ਦੀ ਵੀਡੀਓ ‘ਚ ਪੁਰਾਣੇ ਸਮੇਂ ਦੇ ਪੰਜਾਬ ਦੇ ਵਿਆਹ ਵਾਲੇ ਮਾਹੌਲ ਨੂੰ ਬਹੁਤ ਹੀ ਸ਼ਾਨਦਾਰ ਪੇਸ਼ ਕੀਤਾ ਗਿਆ ਹੈ। ਗੀਤ ਨੂੰ ਜੱਸ ਰਿਕਾਰਡਸ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ ਅਤੇ ਨਾਲ ਹੀ ਟੀਵੀ ਉੱਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਵੀ ਚਲਾਇਆ ਜਾ ਰਿਹਾ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਨਿਰਦੇਸ਼ਕ ਰਾਕੇਸ਼ ਮਹਿਤਾ ਵੱਲੋਂ ਡਾਇਰਕੈਟ ਕੀਤੀ ਮੂਵੀ ਯਾਰਾ ਵੇ ‘ਚ ਤਿੰਨ ਦੋਸਤਾਂ ਦੀ ਕਹਾਣੀ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ਇਸ ਫ਼ਿਲਮ ‘ਚ ਕਈ ਦਿੱਗਜ ਕਲਾਕਾਰ ਯੋਗਰਾਜ ਸਿੰਘ, ਨਿਰਮਲ ਰਿਸ਼ੀ, ਬੀ.ਐੱਨ.ਸ਼ਰਮਾ, ਸਰਦਾਰ ਸੋਹੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਰਘਬੀਰ ਬੋਲੀ ਆਦਿ ਨਜ਼ਰ ਆਉਣਗੇ।

Related Post