ਯਾਮੀ ਗੌਤਮ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਦਰਸ਼ਕਾਂ ਨੂੰ ਆ ਰਹੀ ਪਸੰਦ
ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਏ ਥਰਸਡੇਅ ਨੂੰ ਲੈ ਕੇ ਸੁਰਖਿਆਂ ਦੇ ਵਿੱਚ ਹੈ। ਇਸ ਸਾਲ ਕੋ-ਆਰਡਸ ਅਜੇ ਵੀ ਫੈਸ਼ਨ ਟ੍ਰੈਂਡ ਵਿੱਚ ਹੈ। ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੇ ਚਾਕਲੇਟ ਭੂਰੇ ਰੰਗ ਦੇ ਪੈਂਟਸੂਟ ਵਿੱਚ ਨਵਾਂ ਫੋਟੋਸ਼ੂਟ ਕਰਵਾਇਆ ਹੈ। ਫੈਨਜ਼ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

ਯਾਮੀ ਗੌਤਮ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਐਕਟਿਵ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਯਾਮੀ ਨੇਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।

ਯਾਮੀ ਇਨ੍ਹਾਂ ਤਸਵੀਰਾਂ ਵਿੱਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਯਾਮੀ ਨੇ ਆਪਣੇ ਇਸ ਲੁੱਕ ਦੇ ਲਈ ਬੈਗੀ ਸਟ੍ਰੇਟ ਕੱਟ ਚਾਕਲੇਟ ਬਰਾਊਨ ਕੋ-ਆਰਡ ਵਿਦ ਸਾਈਡ ਪਾਕੇਟਸ ਦੀ ਚੋਣ ਕੀਤੀ ਹੈ। ਯਾਮੀ ਨੇ ਆਪਣੇ ਖੂਬਸੂਰਤ ਵੇਵੀ ਟ੍ਰੇਸ ਨੂੰ ਆਪਣੀ ਪਿੱਠ ਹੇਠਾਂ ਸਾਈਡ-ਪਾਰਟ ਕਰਕੇ ਆਪਣਾ ਲੁੱਕ ਪੂਰਾ ਕੀਤਾ। ਇਸ ਤੋਂ ਇਲਾਵਾ ਯਾਮੀ ਨੇ ਬੇਹੱਦ ਲਾਈਟ ਤੇ ਹਲਕਾ ਮੇਅਕਪ ਕੀਤਾ ਹੈ, ਜੋ ਉਸ ਦੀ ਖੂਬਸੂਰਤੀ ਵਿੱਚ ਚਾਰ ਚੰਨ ਲਾ ਰਿਹਾ ਹੈ। ਇਸ ਫ਼ਿਲਮ ਨੂੰ ਸ਼ੇਅਰ ਕਰਦੇ ਹੋਏ ਯਾਮੀ ਨੇ ਕੈਪਸ਼ਨ ਵਿੱਚ ਲਿਖਿਆ, " ਇਹ ਕਰਨ ਦਾ ਸਭ ਤੋਂ ਪ੍ਰਭਾਵਿਤ ਤਰੀਕਾ ਇਹ ਕਰਨਾ ਹੀ ਹੈ -- ਅਮੇਲੀਆ ਈਅਰਹਾਰਟ ?"

ਹੋਰ ਪੜ੍ਹੋ : ਯਾਮੀ ਗੌਤਮ ਦੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬੋਲਡ ਅਵਤਾਰ 'ਚ ਨਜ਼ਰ ਆਈ ਆਦਾਕਾਰਾ
ਯਾਮੀ ਗੌਤਮ ਨੂੰ 'ਏ ਥਰਸਡੇਅ ' 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਕਾਫੀ ਸ਼ਲਾਘਾ ਮਿਲ ਰਹੀ ਹੈ। ਅਦਾਕਾਰਾ ਦੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਅਦਾਕਾਰੀ ਦਾ ਇੱਕ ਨਵਾਂ ਰੰਗ ਵਿਖਾਇਆ ਹੈ।
ਦੱਸਣਯੋਗ ਹੈ ਕਿ ਯਾਮੀ ਗੌਤਮ ਆਪਣੀ ਹਰ ਫ਼ਿਲਮ ਵਿੱਚ ਇੱਕ ਨਵੇਂ ਕਿਰਦਾਰ ਦੇ ਨਾਲ ਦਰਸ਼ਕਾਂ ਨੂੰ ਹਮੇਸ਼ਾ ਰੋਮਾਂਚਿਤ ਕਰਦੀ ਹੈ, ਅਤੇ 'ਏ ਥਰਡਸਡੇਅ' ਵਿੱਚ 'ਨੈਨਾ' ਦੇ ਰੂਪ ਵਿੱਚ ਉਸ ਦੇ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਦੀ ਭੂਮਿਕਾ ਨੇ ਲੋਕਾਂ 'ਤੇ ਇੱਕ ਬੇਮਿਸਾਲ ਪ੍ਰਭਾਵ ਛੱਡਿਆ। ਹੈ ਉਸ ਨੂੰ 'ਨੈਨਾ' ਦੀ ਭੂਮਿਕਾ ਲਈ ਆਲੋਚਕਾਂ ਤੋਂ ਬਹੁਤ ਵਧੀਆ ਸਮੀਖਿਆਵਾਂ ਵੀ ਮਿਲੀਆਂ ਹਨ।
View this post on Instagram