‘Yes I Am Student’ Trailer: ਸਿੱਧੂ ਮੂਸੇਵਾਲਾ ਬਿਆਨ ਕਰ ਰਹੇ ਨੇ ਵਿਦੇਸ਼ਾਂ ‘ਚ ਪੰਜਾਬੀ ਵਿਦਿਆਰਥੀਆਂ ਦੇ ਨਾਲ ਹੁੰਦੀ ਧੱਕੇਸ਼ਾਹੀ ਤੇ ਸੰਘਰਸ਼ ਦੀ ਕਹਾਣੀ ਨੂੰ

By  Lajwinder kaur October 10th 2021 01:09 PM -- Updated: October 10th 2021 01:17 PM

ਜੇ ਗੱਲ ਕਰੀਏ 'ਯੈੱਸ ਆਈ ਐੱਮ ਸਟੂਡੈਂਟ' (Yes I Am Student) ਸਿੱਧੂ ਮੂਸੇਵਾਲਾ ਦੀ ਮੋਸਟ ਅਵੇਟਡ ਫ਼ਿਲਮ ਹੈ। ਪ੍ਰਸ਼ੰਸਕ ਲੰਬੇ ਅਰਸੇ ਤੋਂ ਇਸ ਫ਼ਿਲਮ ਦੀ ਬਹੁਤ ਹੀ ਬੇਸਬਰੀ ਦੇ ਨਾਲ ਉੱਡੀਕ ਕਰ ਰਹੇ ਹਨ। ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ੀ ਦਿੰਦੇ ਹੋਏ ਸਿੱਧੂ ਮੂਸੇਵਾਲਾ Sidhu Moose Wala ਨੇ ਆਪਣੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ਦਾ ਟ੍ਰੇਲਰ ਦਰਸ਼ਕਾਂ ਦੀ ਝੋਲੀ ਪਾ ਦਿੱਤਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of sidhu moose wala new movie trailer

ਹੋਰ ਪੜ੍ਹੋ : ਰਣਵਿਜੇ ਦੀ ਪਤਨੀ ਪ੍ਰਿਅੰਕਾ ਨੇ ਆਪਣੇ ਬੱਚਿਆਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਈ ਭਾਵੁਕ, ਕਿਹਾ- ‘ਬੱਚੇ ਤੁਹਾਨੂੰ ਬਹੁਤ ਮਿਸ ਕਰ ਰਹੇ ਨੇ...’

3 ਮਿੰਟ 16 ਸੈਕਿੰਡ ਦੇ ਸ਼ਾਨਦਾਰ ਟ੍ਰੇਲਰ ‘ਚ ਪਿਆਰ, ਐਕਸ਼ਨ ਤੇ ਫੈਮਿਲੀ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ।  ਟ੍ਰੇਲਰ ‘ਚ ਇੰਟਰਨੈਸ਼ਨਲ ਸਟੂਡੈਂਟ ਦੀ ਵਿਦੇਸ਼ਾਂ ‘ਚ ਸੰਘਰਸ਼ ਦੀ ਕਹਾਣੀ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਕਿਵੇਂ ਪੰਜਾਬ ਦੀ ਨੌਜਵਾਨ ਪੀੜੀ ਆਪਣੇ ਅਤੇ ਆਪਣੇ ਘਰਦਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਵੱਲ ਦਾ ਰੁਖ ਕਰਦੇ ਹਨ । ਹਰ ਸਾਲ ਪੰਜਾਬ ਤੋਂ ਵੱਡੀ ਗਿਣਤੀ ‘ਚ ਨੌਜਵਾਨ ਜੋ ਕਿ ਸਟੂਡੈਂਟ ਵੀਜ਼ੇ ਉੱਤੇ ਕੈਨੇਡਾ ਪਹੁੰਚਦੇ ਹਨ। ਇਸ ਫ਼ਿਲਮ ‘ਚ ਦੇਖਣ ਨੂੰ ਮਿਲੇਗਾ ਕਿਵੇਂ ਪੰਜਾਬੀ ਵਿਦਿਆਰਥੀਆਂ ਨੂੰ ਵਿਦੇਸ਼ਾਂ ‘ਚ ਜਾ ਕੇ ਸੰਘਰਸ਼ ਕਰਨਾ ਪੈਂਦਾ ਹੈ, ਕਿਵੇਂ ਪਰਿਵਾਰ ਵਾਲੇ ਆਪਣੇ ਬੱਚੇ ਨੂੰ ਵਿਦੇਸ਼ ਭੇਜਦੇ ਹਨ । ਫ਼ਿਲਮ ਦੀ ਕਹਾਣੀ ਉਸ ਪੱਖ ਨੂੰ ਵੀ ਬਿਆਨ ਕਰੇਗੀ ਕਿਵੇਂ ਪੁਰਾਣੇ ਵੱਸਦੇ ਪੰਜਾਬੀ ਜੋ ਕਿ ਕੈਨੇਡਾ ਵਿੱਚ ਪੱਕੇ ਹਨ, ਉਹ ਕਿਵੇਂ ਭੋਲੇਭਾਲੇ ਆਏ ਵਿਦਿਆਰਥੀਆਂ ਦੇ ਨਾਲ ਧੱਕਾ ਅਤੇ ਸ਼ੋਸ਼ਣ ਕਰਦੇ ਹਨ।

inside image of yes i am student

ਹੋਰ ਪੜ੍ਹੋ : ਯੁਵਰਾਜ ਸਿੰਘ ਤੇ ਕਰੀਨਾ ਕਪੂਰ ਖ਼ਾਨ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ਤੇ, ਇੱਕ ਦੂਜੇ ਨਾਲ ਸੈਲਫੀ ਲੈਂਦੇ ਆਏ ਨਜ਼ਰ

sdihu moose wala

ਜੇ ਗੱਲ ਕਰੀਏ ਇਸ ਫ਼ਿਲਮ ਦੀ ਤਾਂ ਇਹ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਦੀ ਦੇਖ-ਰੇਖ ਹੇਠ ਬਣੀ ਹੈ, ਜਿਨ੍ਹਾਂ ਰੱਬ ਦਾ ਰੇਡੀਓ ਤੇ ਦਾਨਾ ਪਾਣੀ ਵਰਗੀ ਕਮਾਲ ਦੀ ਫ਼ਿਲਮਾਂ ਨੂੰ ਡਾਇਰੈਕਟ ਕੀਤਾ ਹੈ। ਜੇ ਗੱਲ ਕਰੀਏ ਇਸ ਫ਼ਿਲਮ ਦੀ ਕਹਾਣੀ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਗਿੱਲ ਰੌਂਤਾ ਨੇ ਲਿਖੀ ਹੈ , ਜੋ ਇਸ ਫ਼ਿਲਮ ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਆਪਣੀ ਕਹਾਣੀ ਦੇ ਰਾਹੀਂ ਉਹ ਸਟੂਡੈਂਟ ਵੀਜ਼ੇ ‘ਤੇ ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਦੀ ਸੰਘਰਸ਼ ਦੀ ਕਹਾਣੀ ਨੂੰ ਵੱਡੇ ਪਰਦੇ ਉੱਤੇ ਪੇਸ਼ ਕਰਨਗੇ। ਫ਼ਿਲਮ ਵਿੱਚ ਸਿੱਧੂ ਮੂਸੇਵਾਲਾ ਅਤੇ ਮੈਂਡੀ ਤੱਖਰ ਲੀਡ ਰੋਲ ‘ਚ ਨਜ਼ਰ ਆਉਣਗੇ। ਫ਼ਿਲਮ ਵਿੱਚ ਮਲਕੀਤ ਰੌਣੀ, ਸੀਮਾ ਕੌਸ਼ਲ, ਜੱਗੀ ਸਿੰਘ ਅਤੇ ਹੋਰ ਬਹੁਤ ਸਾਰੇ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ 22 ਅਕਤੂਬਰ ਨੂੰ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ।

Related Post