ਇੰਸਟਾਗ੍ਰਾਮ ‘ਤੇ ਯੋ ਯੋ ਹਨੀ ਸਿੰਘ ਦੇ ਫਾਲੋਵਰਸ ਦੀ ਵਧੀ ਗਿਣਤੀ, ਪੋਸਟ ਪਾ ਕੇ ਫੈਨਜ਼ ਦਾ ਕੀਤਾ ਧੰਨਵਾਦ

By  Lajwinder kaur July 5th 2020 11:06 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਲਟੀ ਟੈਲੇਂਟਡ ਸੰਗੀਤਕਾਰ ਤੇ ਗਾਇਕ ਯੋ ਯੋ ਹਨੀ ਸਿੰਘ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਗੁੱਡ ਨਿਊਜ਼ ਸ਼ੇਅਰ ਕੀਤੀ ਹੈ । ਹਨੀ ਸਿੰਘ ਨੇ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕਪੈਸ਼ਨ ‘ਚ ਲਿਖਿਆ ਹੈ, ਅਸੀਂ ਹੁਣ 5 ਮਿਲੀਅਨ ਹਾਂ !!!

ਮੇਰੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ - ਬਹੁਤ ਪਿਆਰ #yoyohoneysingh #yoyo #5million’

ਹਨੀ ਸਿੰਘ ਦੇ ਇੰਸਟਾਗ੍ਰਾਮ ਤੇ 5 ਮਿਲੀਅਨ ਫਾਲੋਅਰਜ਼ ਹੋ ਗਏ ਹਨ । ਇਸ ਪੋਸਟ ‘ਤੇ ਫੈਨਜ਼ ਕਮੈਂਟਸ ਕਰਕੇ ਹਨੀ ਸਿੰਘ ਨੂੰ ਮੁਬਾਰਕਾਂ ਦੇ ਰਹੇ ਨੇ । ਹੁਣ ਤੱਕ ਦੋ ਲੱਖ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ ।

ਜੇ ਗੱਲ ਕਰੀਏ ਮਸ਼ਹੂਰ ਰੈਪਰ ਹਨੀ ਸਿੰਘ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਬਾਡੀ ‘ਤੇ ਖੂਬ ਮਿਹਨਤ ਕਰ ਰਹੇ ਹਨ । ਉਹ ਅੱਜ ਕੱਲ੍ਹ ਜਿੰਮ ਵਿੱਚ ਖੂਬ ਮਿਹਨਤ ਕਰ ਰਹੇ ਹਨ । ਹਨੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਹੜੀਆਂ ਕਿ ਖੂਬ ਵਾਇਰਲ ਹੋ ਰਹੀਆਂ ਹਨ । ਇਹਨਾਂ ਫੋਟੋਆਂ ਵਿੱਚ ਹਨੀ ਸਿੰਘ ਜਿੰਮ ਵਿੱਚ ਵਰਕ ਆਊਟ ਕਰਦੇ ਹੋਏ ਨਜ਼ਰ ਆ ਰਹੇ ਹਨ ।

Related Post