ਯੋ ਯੋ ਹਨੀ ਸਿੰਘ ਨੇ ਤਿੰਨ ਸਾਲਾਂ ਬਾਅਦ ਰੱਖਿਆ ਸਟੇਜ ਉੱਤੇ ਪੈਰ, ‘ਅੰਗਰੇਜ਼ੀ ਬੀਟ ‘ਤੇ’ ਗੀਤ ਨਾਲ ਕੀਤਾ ਦਰਸ਼ਕਾਂ ਦਾ ਮਨੋਰੰਜਨ, ਵੀਡੀਓ ਹੋਈ ਵਾਇਰਲ

By  Lajwinder kaur February 24th 2019 04:23 PM -- Updated: February 24th 2019 04:29 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਯੋ ਯੋ ਹਨੀ ਸਿੰਘ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਵਾਰ ਉਹਨਾਂ ਨੇ ਇੱਕ ਇਮੋਸ਼ਨਲ ਪੋਸਟ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜੀ ਹਾਂ, ਹਨੀ ਸਿੰਘ ਨੇ ਆਪਣੀ ਸਟੇਜ ਪਰਫਾਰਮਸ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘My entry at Big Fat Wedding show!! Me on stage after 3yrs , its all blessings #makhna #yoyo#yoyohoneysingh’

 

 

View this post on Instagram

 

My entry at Big Fat Wedding show!! Me on stage after 3yrs , its all blessings #makhna #yoyo#yoyohoneysingh

A post shared by Yo Yo Honey Singh (@yyhsofficial) on Feb 23, 2019 at 5:11pm PST

ਹੋਰ ਵੇਖੋ: ਹਨੀ ਸਿੰਘ ਦੇ ਗੀਤ ‘ਮੱਖਣਾਂ’ ਨੇ ਪਾਗਲ ਕੀਤੀਆਂ ਕੁੜੀਆਂ, ਵੀਡੀਓ ਹੋਈ ਵਾਇਰਲ

ਹਨੀ ਸਿੰਘ ਨੇ ਦੱਸਿਆ ਹੈ ਕਿ ਇਹ ਸਟੇਜ ਪਰਫਾਰਮਸ ਉਹਨਾਂ ਨੇ ਤਿੰਨ ਸਾਲ ਬਾਅਦ ਕੀਤੀ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਹਨੀ ਸਿੰਘ ਆਪਣੇ ਮਸ਼ਹੂਰ ਗੀਤ 'ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ 'ਤੇ’ ਨੂੰ ਗਾਉਂਦੇ ਹੋਏ ਸਟੇਜ ਉੱਤੇ ਕਦਮ ਰੱਖਿਆ। ਹਨੀ ਸਿੰਘ ਦੀ ਇਹ ਵੀਡੀਓ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ ਹੁਣ ਤੱਕ ਤਿੰਨ ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ। ਦੱਸ ਦਈਏ ਕਿ ਹਨੀ ਸਿੰਘ ਨੇ ਲੰਮੇ ਅਰਸੇ ਤੋਂ ਮਿਊਜ਼ਿਕ ਇੰਡਸਟਰੀ ਤੋਂ ਕੁਝ ਦੂਰੀ ਬਣਾਈ ਹੋਈ ਸੀ ਜਿਸ ਦੇ ਪਿੱਛੇ ਕਾਰਨ ਸੀ ਉਹਨਾਂ ਦੀ ਸਿਹਤ ਦਾ ਠੀਕ ਨਾ ਹੋਣ, ਜਿਸ ਦੇ ਇਲਾਜ ਲਈ ਉਹਨਾਂ ਨੇ ਲਾਈਮ ਲਾਈਟ ਤੋਂ ਦੂਰੀ ਬਣਾਈ ਲਈ ਸੀ। ਪਰ ਹੁਣ ਹਨੀ ਸਿੰਘ ਨੇ ਮੱਖਣਾਂ ਗੀਤ ਨਾਲ ਮੁੜ ਤੋਂ ਮਨੋਰੰਜਨ ਜਗਤ ‘ਚ ਵਾਪਸੀ ਕਰ ਲਈ ਹੈ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

Related Post