ਜਾਣੋ ਸੂਰਜ ਨਮਸਕਾਰ ਦੇ ਫਾਇਦੇ, ਸਦਾ ਰਹੋ ਤੰਦਰੁਸਤ ਤੇ ਜਵਾਨ

By  Lajwinder kaur October 9th 2020 10:06 AM

ਯੋਗ ਦੀ ਸਿੱਖਿਆ ਸਰੀਰਕ ਤੇ ਮਾਨਸਿਕ ਵਿਕਾਸ ਦੋਹਾਂ ਦੀ ਲਈ ਫਾਇਦੇਮੰਦ ਹੈ । ਯੋਗ ਸਾਨੂੰ ਮਾਨਸਿਕ ਤਣਾਅ ਤੋਂ ਦੂਰ ਰੱਖਦਾ ਹੈ । ਯੋਗ ਚ ਬਹੁਤ ਸਾਰੇ ਆਸਨ ਨੇ ਜੋ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੇ ਨੇ । ਆਓ ਜਾਣਦੇ ਹਾਂ ਸੂਰਜ ਨਮਸਕਾਰ ਆਸਨ ਦੇ ਫਾਇਦਿਆਂ ਬਾਰੇ-

do durya namaskar steps ਹੋਰ ਪੜ੍ਹੋ :  ਜਾਣੋ ਅਨਾਰ ਤੇ ਅਨਾਰ ਦੇ ਛਿਲਕਿਆਂ ਦੇ ਗੁਣਕਾਰੀ ਫਾਇਦਿਆਂ ਬਾਰੇ, ਬਚਾਉਂਦਾ ਹੈ ਕੈਂਸਰ ਵਰਗੀ ਬਿਮਾਰੀ ਤੋਂ

ਫੈਟ ਘੱਟਦੀ ਹੈ- ਸੂਰਜ ਨਮਸਕਾਰ ਆਸਨ ਕਰਨ ਦੇ ਨਾਲ ਸਰੀਰ ਫਿੱਟ ਰਹਿੰਦਾ ਹੈ । ਸਰੀਰ ਉੱਤੇ ਵੱਧੀ ਹੋਈ ਫਾਲਤੂ ਚਰਬੀ ਘੱਟ ਹੁੰਦੀ ਹੈ ।

image of mind fresh with surya namaskar

ਚਿਹਰੇ ‘ਤੇ ਚਮਕ ਤੇ ਬੁਢਾਪੇ ਨੂੰ ਦੂਰ ਕਰਦਾ ਹੈ- ਇਸ ਆਸਨ ਨੂੰ ਰੋਜ਼ ਕਰਨ ਦੇ ਨਾਲ ਚਿਹਰੇ ਉੱਤੇ ਚਮਕ ਆਉਂਦੀ ਹੈ । ਚਿਹਰੇ ਦੀਆਂ ਝੁਰੜੀਆਂ ਤੋਂ ਮੁਕਤੀ ਪਾਉਣ ਲਈ ਸੂਰਜ ਨਮਸਕਾਰ ਆਸਨ ਪ੍ਰਭਾਵਸ਼ਾਲੀ ਹੈ।

surya namaskar pic

ਸਦਾ ਰਹੋ ਤੰਦਰੁਸਤ ਤੇ ਜਵਾਨ- ਸੂਰਜ ਨਮਸਕਾਰ ਆਸਨ ਨਾਲ ਸਰੀਰ 'ਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਹ ਚਿਹਰੇ ਅਤੇ ਸਰੀਰ 'ਤੇ ਬੁਢਾਪੇ ਦੇ ਪ੍ਰਭਾਵ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।

kids surya

ਕੱਦ ਵੱਧਦਾ ਹੈ- ਜੇ ਬੱਚਿਆਂ ਨੂੰ ਸਹੀ ਉਮਰ ‘ਚ ਸੂਰਜ ਨਮਸਕਾਰ ਆਸਨ ਕਰਨ ਦੀ ਆਦਤ ਪਾਈ ਜਾਵੇ ਤਾਂ ਇਸ ਨਾਲ ਬੱਚਿਆਂ ਦੇ ਸਰੀਰ ‘ਚ ਲਚਕ ਤੇ ਕੱਦ ‘ਚ ਵਾਧਾ ਹੁੰਦਾ ਹੈ ।

surya namaskar for kids

Related Post