ਸੰਤਰੇ ਦੇ ਛਿਲਕੇ ਦਾ ਇਸਤੇਮਾਲ ਕਰਕੇ ਤੁਸੀਂ ਵੀ ਵਧਾ ਸਕਦੇ ਹੋ ਚਿਹਰੇ ਦੀ ਖੂਬਸੂਰਤੀ

By  Shaminder December 2nd 2020 05:39 PM

ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਲਈ ਅਸੀਂ ਪਤਾ ਨਹੀਂ ਕਿੰਨੇ ਕੁ ਯਤਨ ਕਰਦੇ ਹਾਂ । ਪਰ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਰੋਜ਼ਮਰਾ ਦੇ ਜੀਵਨ ‘ਚ ਇਸਤੇਮਾਲ ਕਰਦੇ ਹਾਂ, ਜਿਨ੍ਹਾਂ ‘ਚ ਕਈ ਫਲ ਫਰੂਟ ਵੀ ਸ਼ਾਮਿਲ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹੈ ਸੰਤਰਾ ।

orange

ਜਿਸ ਦਾ ਇਸਤੇਮਾਲ ਅਸੀਂ ਆਮ ਘਰ ‘ਚ ਕਰਦੇ ਹਾਂ । ਅੱਜ ਅਸੀਂ ਤੁਹਾਨੂੰ ਸੰਤਰੇ ਦੇ ਛਿਲਕੇ ਦਾ ਇਸਤੇਮਾਲ ਕਰਕੇ ਚਿਹਰੇ ਦੀ ਖੂਬਸੂਰਤੀ ਵਧਾ ਸਕਦੇ ਹੋ ।

ਚਿਹਰੇ ਨੂੰ ਖ਼ੂਬਸੂਰਤ ਬਣਾਉਣ 'ਚ ਵਿਟਾਮਿਨ ਸੀ ਬਹੁਤ ਜ਼ਰੂਰੀ ਹੈ।

ਹੋਰ ਪੜ੍ਹੋ : ਗੈਰੀ ਸੰਧੂ ਨੇ ਨਵੇਂ ਗਾਣੇ ਦੀਆਂ ਕੁਝ ਸੱਤਰਾਂ ਕੀਤੀਆਂ ਫੈਨਸ ਨਾਲ ਸਾਂਝੀਆਂ, ਕੁਝ ਅਜਿਹਾ ਹੋਣ ਵਾਲਾ ਹੈ ਗੀਤ, ਦੇਖੋ ਵੀਡੀਓ

orange-juice

ਵਿਟਾਮਿਨ ਸੀ ਦਾ ਨਾਮ ਲੈਂਦੇ ਹੀ ਜ਼ਹਿਨ 'ਚ ਜੋ ਚੀਜ਼ ਪਹਿਲਾਂ ਆਉਂਦੀ ਹੈ ਉਹ ਹੈ ਸੰਤਰਾ। ਸੰਤਰਾ ਵਿਟਾਮਿਨ ਸੀ ਨਾਲ ਭਰਪੂਰ ਹੈ ਜੋ ਤੁਹਾਡੀ ਸਕਿਨ ਲਈ ਬੇਹੱਦ ਫਾਇਦੇਮੰਦ ਹੈ। ਸੰਤਰੇ ਦੇ ਛਿਲਕੇ 'ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਸਕਿਨ ਦੀਆਂ ਸਮੱਸਿਆਵਾਂ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ।

ਸੰਤਰੇ 'ਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਸਿਰਫ਼ ਸਿਹਤ ਲਈ ਹੀ ਫਾਇਦੇਮੰਦ ਨਹੀਂ ਹੈ ਬਲਕਿ ਗਲੋਇੰਗ ਸਕਿਨ ਲਈ ਵੀ ਮਦਦਗਾਰ ਹੈ। ਸੰਤਰੇ ਦੇ ਛਿਲਕੇ ਨਾਲ ਬਣੇ ਫੇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਤੋਂ ਦਾਗ-ਧੱਬੇ, ਪਿਗਮੈਨਟੇਂਸ਼ਨ ਅਤੇ ਬਲੈਕਹੈੱਡਸ ਘੱਟ ਹੋ ਜਾਂਦੇ ਹਨ।

 

Related Post