ਸੰਤਰੇ ਦੇ ਛਿਲਕੇ ਦਾ ਇਸਤੇਮਾਲ ਕਰਕੇ ਤੁਸੀਂ ਵੀ ਵਧਾ ਸਕਦੇ ਹੋ ਚਿਹਰੇ ਦੀ ਖੂਬਸੂਰਤੀ

written by Shaminder | December 02, 2020

ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਲਈ ਅਸੀਂ ਪਤਾ ਨਹੀਂ ਕਿੰਨੇ ਕੁ ਯਤਨ ਕਰਦੇ ਹਾਂ । ਪਰ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਰੋਜ਼ਮਰਾ ਦੇ ਜੀਵਨ ‘ਚ ਇਸਤੇਮਾਲ ਕਰਦੇ ਹਾਂ, ਜਿਨ੍ਹਾਂ ‘ਚ ਕਈ ਫਲ ਫਰੂਟ ਵੀ ਸ਼ਾਮਿਲ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹੈ ਸੰਤਰਾorange ਜਿਸ ਦਾ ਇਸਤੇਮਾਲ ਅਸੀਂ ਆਮ ਘਰ ‘ਚ ਕਰਦੇ ਹਾਂ । ਅੱਜ ਅਸੀਂ ਤੁਹਾਨੂੰ ਸੰਤਰੇ ਦੇ ਛਿਲਕੇ ਦਾ ਇਸਤੇਮਾਲ ਕਰਕੇ ਚਿਹਰੇ ਦੀ ਖੂਬਸੂਰਤੀ ਵਧਾ ਸਕਦੇ ਹੋ । ਚਿਹਰੇ ਨੂੰ ਖ਼ੂਬਸੂਰਤ ਬਣਾਉਣ 'ਚ ਵਿਟਾਮਿਨ ਸੀ ਬਹੁਤ ਜ਼ਰੂਰੀ ਹੈ। ਹੋਰ ਪੜ੍ਹੋ : ਗੈਰੀ ਸੰਧੂ ਨੇ ਨਵੇਂ ਗਾਣੇ ਦੀਆਂ ਕੁਝ ਸੱਤਰਾਂ ਕੀਤੀਆਂ ਫੈਨਸ ਨਾਲ ਸਾਂਝੀਆਂ, ਕੁਝ ਅਜਿਹਾ ਹੋਣ ਵਾਲਾ ਹੈ ਗੀਤ, ਦੇਖੋ ਵੀਡੀਓ
orange-juice ਵਿਟਾਮਿਨ ਸੀ ਦਾ ਨਾਮ ਲੈਂਦੇ ਹੀ ਜ਼ਹਿਨ 'ਚ ਜੋ ਚੀਜ਼ ਪਹਿਲਾਂ ਆਉਂਦੀ ਹੈ ਉਹ ਹੈ ਸੰਤਰਾ। ਸੰਤਰਾ ਵਿਟਾਮਿਨ ਸੀ ਨਾਲ ਭਰਪੂਰ ਹੈ ਜੋ ਤੁਹਾਡੀ ਸਕਿਨ ਲਈ ਬੇਹੱਦ ਫਾਇਦੇਮੰਦ ਹੈ। ਸੰਤਰੇ ਦੇ ਛਿਲਕੇ 'ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਸਕਿਨ ਦੀਆਂ ਸਮੱਸਿਆਵਾਂ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਸੰਤਰੇ 'ਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਸਿਰਫ਼ ਸਿਹਤ ਲਈ ਹੀ ਫਾਇਦੇਮੰਦ ਨਹੀਂ ਹੈ ਬਲਕਿ ਗਲੋਇੰਗ ਸਕਿਨ ਲਈ ਵੀ ਮਦਦਗਾਰ ਹੈ। ਸੰਤਰੇ ਦੇ ਛਿਲਕੇ ਨਾਲ ਬਣੇ ਫੇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਤੋਂ ਦਾਗ-ਧੱਬੇ, ਪਿਗਮੈਨਟੇਂਸ਼ਨ ਅਤੇ ਬਲੈਕਹੈੱਡਸ ਘੱਟ ਹੋ ਜਾਂਦੇ ਹਨ।  

0 Comments
0

You may also like