ਜੈਜ਼ੀ ਬੀ ਨੇ ਯੁੱਧਵੀਰ ਮਾਣਕ ਨਾਲ ਸਾਂਝੀ ਕੀਤੀ ਤਸਵੀਰ ਕਿਹਾ,'ਤੁਹਾਡੀਆਂ ਅਰਦਾਸਾਂ ਕਰਕੇ ਠੀਕ ਹੋਇਆ'

By  Aaseen Khan October 21st 2019 04:08 PM

ਯੁੱਧਵੀਰ ਮਾਣਕ ਜਿਹੜੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਪਰ ਹੁਣ ਉਹਨਾਂ ਦੀ ਸਿਹਤ 'ਚ ਕਾਫੀ ਸੁਧਾਰ ਹੋ ਚੁੱਕਿਆ ਹੈ। ਸਰੀਰਕ ਤੌਰ 'ਤੇ ਵੀ ਯੁੱਧਵੀਰ ਮਾਣਕ ਕਾਫੀ ਤੰਦਰੁਸਤ ਹੋ ਚੁੱਕੇ ਹਨ ਜਿਹੜਾ ਕਿ ਹਾਲ ਹੀ 'ਚ ਸਾਹਮਣੇ ਆਈ ਤਸਵੀਰ 'ਚ ਨਜ਼ਰ ਆ ਰਿਹਾ ਹੈ। ਜੀ ਹਾਂ ਦੱਸ ਦਈਏ ਗਾਇਕ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਯੁੱਧਵੀਰ ਮਾਣਕ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਦਾ ਕਹਿਣਾ ਹੈ ਕਿ ਦਰਸ਼ਕਾਂ ਦੀਆਂ ਅਰਦਾਸਾਂ ਨਾਲ ਉਹ ਹੁਣ ਬਿਲਕੁਲ ਠੀਕ ਹਨ।

 

View this post on Instagram

 

Apni jind Jaan bro Yudhi?❤️?? thuadia ardassan dey nall Tekh hoia Ji?? Malak hamesha chardi Kala which rakhey ji?? #blessing #ustadji @gogadhaliwal @dineshauluck @chamkaurdosanjh

A post shared by Jazzy B (@jazzyb) on Oct 21, 2019 at 1:21am PDT

ਜੈਜ਼ੀ ਬੀ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ,''ਆਪਣੀ ਜਿੰਦ ਜਾਨ ਵੀਰ ਯੁੱਧੀ, ਤੁਹਾਡੀਆਂ ਅਰਦਾਸਾਂ ਦੇ ਨਾਲ ਹੀ ਠੀਕ ਹੋਇਆ ਜੀ, ਮਾਲਕ ਹਮੇਸ਼ਾ ਚੜ੍ਹਦੀਕਲਾ 'ਚ ਰੱਖੇ ਜੀ''।ਕਲੀਆਂ ਦੇ ਬਾਦਸ਼ਾਹ ਕਹੇ ਜਾਂਦੇ ਮਰਹੂਮ ਕੁਲਦੀਪ ਮਾਣਕ ਜਿੰਨ੍ਹਾਂ ਦੇ ਇਸ ਦੁਨੀਆ ਤੋਂ ਅਕਾਲ ਚਲਾਣਾ ਕਰਨ ਤੋਂ ਬਾਅਦ ਹੀ ਯੁੱਧਵੀਰ ਮਾਣਕ ਦੀ ਸਿਹਤ ਠੀਕ ਨਹੀਂ ਸੀ। ਜੈਜ਼ੀ ਬੀ ਹੋਰਾਂ ਵੱਲੋਂ ਲੰਬੇ ਤੋਂ ਯੁੱਧਵੀਰ ਮਾਣਕ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿੰਨ੍ਹਾਂ ਨੂੰ ਹੁਣ ਬੂਰ ਵੀ ਪੈ ਰਿਹਾ ਹੈ।

ਹੋਰ ਵੇਖੋ : ਅੰਮ੍ਰਿਤ ਮਾਨ ਨੇ ਨਵੇਂ ਗਾਣੇ ਦੀਆਂ ਸੱਤਰਾਂ ਸਾਂਝੀਆਂ ਕਰ ਫੈਨਸ ਤੋਂ ਮੰਗੀ ਇਹ ਸਲਾਹ, ਦੇਖੋ ਵੀਡੀਓ

 

View this post on Instagram

 

Happy birthday to bro yudhveer Manak?❤️ Malak hamesha chardi Kala which rakhey ji??

A post shared by Jazzy B (@jazzyb) on Oct 2, 2019 at 8:11am PDT

ਯੁੱਧਵੀਰ ਮਾਣਕ ਜਿਹੜੇ ਬਹੁਤ ਸਾਰੇ ਸਦਾ ਬਹਾਰ ਗਾਣੇ ਦੇ ਚੁੱਕੇ ਹਨ। ਹੁਣ ਫੈਨਸ ਉਹਨਾਂ ਦੇ ਠੀਕ ਹੋਣ ਤੋਂ ਬਾਅਦ ਦੁਆਵਾਂ ਕਰ ਰਹੇ ਹਨ ਕਿ ਉਹ ਜਲਦ ਆਪਣੀ ਅਵਾਜ਼ ਨਾਲ ਕੁਲਦੀਪ ਮਾਣਕ ਦੀਆਂ ਯਾਦਾਂ ਤਾਜ਼ੀਆਂ ਕਰਨ ਅਤੇ ਮੁੜ ਗਾਇਕੀ ਦੀ ਦੁਨੀਆ ਸਰਗਰਮ ਹੋਣ। ਇਹ ਹੁਣ ਆਉਣ ਵਾਲੇ ਸਮੇਂ 'ਚ ਸਾਫ ਹੋਵੇਗੀ ਕਿ ਯੁੱਧਵੀਰ ਵੀਰ ਮਾਣਕ ਆਖਿਰ ਕਦੋਂ ਤੱਕ ਸੰਗੀਤਕ ਦੁਨੀਆ 'ਚ ਵਾਪਸੀ ਕਰਦੇ ਹਨ।

Related Post