ਯੁਵਰਾਜ ਹੰਸ ਨੇ ਫ਼ਿਲਮ ‘ਪਰਿੰਦੇ’ ਦੀ ਪਹਿਲੀ ਝਲਕ ਕੀਤੀ ਸਾਂਝੀ

By  Lajwinder kaur September 5th 2019 12:46 PM -- Updated: September 5th 2019 01:00 PM

ਪੰਜਾਬੀ ਅਦਾਕਾਰ ਯੁਵਰਾਜ ਹੰਸ ਜੋ ਕਿ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜਿਸਦੇ ਚੱਲਦੇ ਯੁਵਰਾਜ ਹੰਸ ਨੇ ਫਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਸ ਸਰਦੀ...ਪਹਿਲੀ ਝਲਕ #ਪਰਿੰਦੇ..ਤੁਹਾਡੇ ਸਭ ਦੀਆਂ ਸ਼ੁਭਕਾਮਨਾਵਾਂ ਚਾਹੀਦੀਆਂ ਨੇ...’। ਪਹਿਲੀ ਝਲਕ ਚ ਯੁਵਰਾਜ ਹੰਸ ਸਰਦਾਰੀ ਵਾਲੀ ਲੁੱਕ ਚ ਨਜ਼ਰ ਆ ਰਹੇ ਹਨ। ਇਸ ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

This Winter... #firstlook #parindey @mansi_sharma6 @manbhavansingh1 bhaji #nidhisingh bhabi Ji #bobbysachdeva Bhaji............Need Ur Blessings ???

A post shared by Yuvraaj Hans (@yuvrajhansofficial) on Sep 4, 2019 at 8:48am PDT

ਹੋਰ ਵੇਖੋ:ਨਿੰਜਾ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਦੂਰਬੀਨ’ ਦਾ ਧਮਾਕੇਦਾਰ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਿਹਾ ਹੈ ਸਸਪੈਂਸ ਤੇ ਐਕਸ਼ਨ

ਇਸ ਫ਼ਿਲਮ ਦੀ ਕਹਾਣੀ ਕਾਲਜ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਫ਼ਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਿਆਸਤ ਕਾਲਜਾਂ ਤੇ ਯੂਨੀਵਰਸਿਟੀਆਂ ਤੇ ਹਾਵੀ ਹੁੰਦੀ ਜਾ ਰਹੀ ਹੈ। ਇਸ ਫ਼ਿਲਮ ‘ਚ ਯੁਵਰਾਜ ਹੰਸ ਦੇ ਨਾਲ ਨਜ਼ਰ ਆਉਣਗੇ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ , ਜੋ ਕਿ ਫ਼ਿਲਮ ਚ ਹੀਰੋਇਨ ਦੀ ਭੂਮਿਕਾ ਨਿਭਾ ਰਹੇ ਨੇ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਨੂੰ ਮਨਭਾਵਨ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਤੋਂ ਇਲਾਵਾ ਗਾਇਕ ਤੇ ਅਦਾਕਾਰ ਹਰਸਿਮਰਨ, ਗੁਰਲੀਨ ਚੋਪੜਾ, ਸਪਨਾ ਬੱਸੀ, ਅਨੀਤਾ ਸ਼ਬਦੀਸ਼, ਨਵਨੀਤ ਨਿਸ਼ਾਨ, ਗੁਰਪ੍ਰੀਤ ਕੌਰ ਭੰਗੂ, ਹੌਬੀ ਧਾਲੀਵਾਲ, ਵਿਜੇ ਟੰਡਨ, ਤਰਸੇਮ, ਅਮਨ ਕੌਤਿਸ਼ ਅਤੇ ਮਲਕੀਤ ਰੌਣੀ ਸਮੇਤ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ। ਫਿਲਹਾਲ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

Related Post