ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਘਰ ਆਉਣ ਵਾਲੀ ਕਿਹੜੀ ਵੱਡੀ ਖੁਸ਼ੀ, ਲੋਕ ਦੇ ਰਹੇ ਨੇ ਵਧਾਈਆਂ

By  Lajwinder kaur January 17th 2020 06:21 PM

ਪੰਜਾਬੀ ਅਦਾਕਾਰ ਤੇ ਗਾਇਕ ਯੁਵਰਾਜ ਹੰਸ ਦੀ ਲਾਈਫ਼ ਪਾਟਨਰ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਨਵੀਂ ਲੁੱਕ ਵਾਲੀ ਤਸਵੀਰ ਸ਼ੇਅਰ ਕੀਤੀ ਹੈ। ਜੀ ਹਾਂ ਤਸਵੀਰ ‘ਚ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਨੇ ਤੇ ਕਪੈਸ਼ਨ ‘ਚ ਲਿਖਿਆ ਹੈ, ‘ਸਸ਼ਸ਼ਸ਼ਸ਼!!!! ਕੁਝ ਵੱਡਾ ਆਉਣ ਵਾਲਾ ਹੈ..ਬਲੈਸਡ..ਧੰਨਵਾਦ ਰੱਬ ਜੀ ਇੰਨਾ ਕੁਝ ਦੇਣ ਲਈ...’ ਇਸ ਪੋਸਟ ਤੋਂ ਬਾਅਦ ਲੋਕੀ ਉਨ੍ਹਾਂ ਨੂੰ ਵਧਾਈ ਦੇ ਰਹੇ ਨੇ। ਉਨ੍ਹਾਂ ਦੇ ਚਾਹੁਣ ਵਾਲੇ ਕਮੈਂਟਸ ‘ਚ ਗੁੱਡ ਨਿਊਜ਼ ਲਿਖ ਕੇ ਵਧਾਈਆਂ ਦੇ ਰਹੇ ਹਨ।

 

View this post on Instagram

 

Ssshhhh!!!! Something bigggg is about to come ?? blessed ??Thank u Rabb ji for everything ?? Makeup m Hair : @makeupbyparry Photography by : @reekphotography

A post shared by ?MANSI YUVRAJ HANS? (@mansi_sharma6) on Jan 17, 2020 at 1:03am PST

ਹੋਰ ਵੇਖੋ:ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਮਨਾ ਰਹੇ ਨੇ ਵਿਆਹ ਦੀ ਦੂਜੀ ਵਰ੍ਹੇਗੰਢ, ਗਾਇਕ ਨੇ ਸਾਂਝੀ ਕੀਤੀ ਤਸਵੀਰ

ਦੱਸ ਦਈਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਹੋਰਾਂ ਨੇ ਪਿਛਲੇ ਸਾਲ ਫਰਵਰੀ ਮਹੀਨੇ ‘ਚ ਵਿਆਹ ਕਰਵਾ ਲਿਆ ਸੀ। ਦੋਵਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲਈਆਂ ਸਨ। ਇਸ ਵਿਆਹ ‘ਚ ਦੋਵੇਂ ਪਰਿਵਾਰਾਂ ਦੇ ਮੈਬਰਾਂ ਤੋਂ ਇਲਾਵਾ ਖਾਸ ਰਿਸ਼ਤੇਦਾਰ ਸ਼ਾਮਿਲ ਹੋਏ ਸਨ। ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਪੰਜਾਬੀ ਕਲਾਕਾਰਾਂ ਨੇ ਖੂਬ ਰੌਣਕਾਂ ਲਗਾਈਆਂ ਸਨ। ਹੁਣ ਦੇਖਦੇ ਹਾਂ ਮਾਨਸੀ ਸ਼ਰਮਾ ਕਦੋਂ ਤੇ ਕਿਹੜੀ ਵੱਡੀ ਖੁਸ਼ਖਬਰੀ ਤੋਂ ਪਰਦਾ ਚੁੱਕਣਗੇ।

 

View this post on Instagram

 

Wish u very Happy Waali Lohri everyone ???? #Lohri #shagun #family #happiness #Y n M #love #dost #respect #Thank u Rabb ji for everything ?? Outfit : @bendthetrend66

A post shared by ?MANSI YUVRAJ HANS? (@mansi_sharma6) on Jan 13, 2020 at 7:38am PST

ਜੇ ਗੱਲ ਕਰੀਏ  ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਯੁਵਰਾਜ ਹੰਸ ਦੇ ਨਾਲ ਪੰਜਾਬੀ ਫ਼ਿਲਮ ਪਰਿੰਦੇ ‘ਚ ਨਜ਼ਰ ਆਉਣਗੇ।

Related Post